ਆਕਲੈਂਡ ਦੀ ਇੱਕ ਸੜਕ ‘ਤੇ ਇੱਕ ਟਰੱਕ ਨੂੰ ਅੱਗ ਲੱਗਣ ਕਾਰਨ ਵੱਡੀ ਮਾਤਰਾ ਵਿੱਚ ਕੂੜਾ ਸੁੱਟਿਆ ਗਿਆ ਹੈ। ਇਹ ਮਾਮਲਾ ਓਟਾਹੂਹੂ ਦੇ ਲਿਪਿਅਟ ਰੋਡ ਦਾ ਹੈ। ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਅੱਗ ਬੁਝਾਉਣ ਲਈ ਉਨ੍ਹਾਂ ਦੇ ਇੱਕ ਉਪਕਰਣ ਨੂੰ ਮੌਕੇ ‘ਤੇ ਭੇਜਿਆ ਗਿਆ ਸੀ। ਕੂੜੇ ਦੇ ਟਰੱਕ ਮੌਕੇ ਤੋਂ ਚਲੇ ਗਏ ਹਨ ਅਤੇ ਹੁਣ ਕੌਂਸਲ ਨੂੰ ਢੇਰ ਹਟਾਉਣ ਦਾ ਪ੍ਰਬੰਧ ਕਰਨਾ ਪਵੇਗਾ। ਸੜਕ ‘ਤੇ ਪਏ ਇਸ ਕੂੜੇ ਦੇ ਢੇਰ ਕਾਰਨ ਰਾਹਗੀਰ ਵੀ ਖੱਜਲ ਖੁਆਰ ਹੋ ਰਹੇ ਹਨ।
