[gtranslate]

Central ਆਕਲੈਂਡ ‘ਚ ਇਸ ਸੜਕ ‘ਤੇ ਆਵਾਜਾਈ ਨੂੰ ਕੀਤਾ ਗਿਆ ਬੰਦ, ਜਾਣੋ ਕਿਉਂ ?

large oil spill blocks roads

ਇੱਕ ਪ੍ਰਮੁੱਖ ਕੇਂਦਰੀ ਆਕਲੈਂਡ ਸੜਕ ‘ਤੇ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ ਕਿਉਂਕਿ ਸੜਕ ‘ਤੇ ਤੇਲ ਹੀ ਤੇਲ ਨਜ਼ਰ ਆ ਰਿਹਾ ਹੈ। ਐਮਰਜੈਂਸੀ ਸੇਵਾਵਾਂ ਦੇ ਵੱਲੋਂ ਤੇਲ ਦੇ ਰਿਸਾਵ ਨੂੰ ਰੋਕਣ ਅਤੇ ਸਾਫ ਕਰਨ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਆਕਲੈਂਡ ਟਰਾਂਸਪੋਰਟ (ਏ.ਟੀ.) ਨੇ ਕਿਹਾ ਕਿ ਬੱਸਾਂ ਅਜੇ ਵੀ ਬਲਾਕ ਵਿੱਚੋਂ ਲੰਘ ਰਹੀਆਂ ਹਨ, ਜਦਕਿ ਸਾਇਮੰਡਸ ਸੇਂਟ ਤੋਂ ਮਾਊਂਟ ਈਡਨ ਰੋਡ ਤੱਕ ਹੋਰ ਸਾਰੇ ਆਵਾਜਾਈ ਨੂੰ ਰੋਕਿਆ ਜਾ ਰਿਹਾ ਹੈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਬੁਲਾਰੇ ਨੇ ਕਿਹਾ ਕਿ ਮਾਊਂਟ ਈਡਨ ਰੋਡ ‘ਤੇ ਤੇਲ ਦੇ ਰਿਸਾਵ ਨੇ ਸੜਕ ਨੂੰ ਢੱਕ ਲਿਆ ਹੈ।

ਬੁਲਾਰੇ ਨੇ ਕਿਹਾ, “ਅਸੀਂ ਤੇਲ ਨੂੰ ਡਰੇਨਾਂ ਵਿੱਚ ਫੈਲਣ ਤੋਂ ਰੋਕਣ ਲਈ ਐਬਜ਼ੋਰਬੈਂਟ ਹੇਠਾਂ ਰੱਖਿਆ ਹੈ।” ਉਨ੍ਹਾਂ ਕਿਹਾ ਕਿ, “ਇਹ ਸਫਾਈ ਕਰਨ ਲਈ ਕੌਂਸਲ ਕੋਲ ਛੱਡ ਦਿੱਤਾ ਗਿਆ ਹੈ।”

Leave a Reply

Your email address will not be published. Required fields are marked *