ਵੀਰਵਾਰ ਦੁਪਹਿਰ ਵਾਂਗਾਰੇਈ ਦੇ ਪੂਰਬ ਵਿੱਚ ਲੱਗੀ ਇੱਕ ਵੱਡੀ ਬਨਸਪਤੀ ਅੱਗ ਕਾਰਨ ਕਈ ਘਰਾਂ ਨੂੰ ਖਾਲੀ ਕਰਵਾਉਣ ਦਾ ਕੰਮ ਜਾਰੀ ਹੈ।
ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਉਨ੍ਹਾਂ ਨੂੰ ਓਨੇਰਾਹੀ ਅਤੇ ਤਾਮੇਟੇਰੌ ਦੇ ਵਿਚਕਾਰ ਵਾਂਗਾਰੇਈ ਹੈੱਡਸ ਰੋਡ ‘ਤੇ ਦੁਪਹਿਰ 2.15 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇੱਕ ਬੁਲਾਰੇ ਨੇ ਕਿਹਾ ਕਿ “ਦਸ ਟਰੱਕ ਅਤੇ ਪੰਜ ਹੈਲੀਕਾਪਟਰ ਇਸ ਸਮੇਂ ਮੌਕੇ ‘ਤੇ ਹਨ।”