ਵੈਸਟ ਆਕਲੈਂਡ ਦੇ ਉਪਨਗਰ ਐਵੋਨਡੇਲ ਵਿੱਚ ਲੈਂਸਫੋਰਡ ਕ੍ਰੇਸੈਂਟ ਦੀ ਇੱਕ ਫੈਕਟਰੀ ਵਿੱਚ ਸ਼ੁੱਕਰਵਾਰ ਰਾਤ ਨੂੰ ਭਿਆਨਿਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। FENZ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸ਼ਾਮ 9.35 ਵਜੇ ਵਪਾਰਕ ਇਮਾਰਤ ਨੂੰ ਅੱਗ ਲੱਗਣ ਲਈ ਬੁਲਾਇਆ ਗਿਆ ਸੀ। ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਅਤੇ ਤਿੰਨ ਸਹਾਇਕ ਵਾਹਨ ਮੌਕੇ ‘ਤੇ ਮੌਜੂਦ ਸਨ। ਪੁਲਿਸ ਅਤੇ ਸੇਂਟ ਜੌਹਨ ਵੀ ਮੌਕੇ ‘ਤੇ ਪਹੁੰਚੇ ਸਨ।
