ਆਕਲੈਂਡ ਦੇ ਟਾਕਾਨਿਨੀ ‘ਚ ਬੀਤੀ ਰਾਤ ਇੱਕ ਕਾਰ ਸਕ੍ਰੈਪਯਾਰਡ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਫਾਇਰ ਅਤੇ ਐਮਰਜੈਂਸੀ ਦੇ ਬੁਲਾਰੇ ਨੇ ਦੱਸਿਆ ਕਿ ਬੀਤੀ ਰਾਤ ਲਗਭਗ 10 ਵਜੇ ਤਿਰੋਨੂਈ ਆਰਡੀ ‘ਤੇ ਕਾਰ ਸਕ੍ਰੈਪਯਾਰਡ ਨੂੰ ਅੱਗ ਲੱਗਣ ਦੀਆਂ ਕਈ ਕਾਲਾਂ ਆਈਆਂ ਸਨ। ਇਸ ਮਗਰੋਂ 19 ਫਾਇਰ ਟਰੱਕ ਅੱਗ ਬੁਝਾਉਣ ਲਈ ਭੇਜੇ ਗਏ ਸਨ। ਹਾਲਾਂਕਿ ਇਹ ਅੱਗ ਕਿਵੇਂ ਲੱਗੀ ਸੀ ਅਤੇ ਨੁਕਸਾਨ ਕਿੰਨਾ ਹੋਇਆ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
