ਆਕਲੈਂਡ ਦੇ ਉਪਨਗਰ ਓਟਾਹੂਹੂ ਵਿੱਚ ਇੱਕ ਫੈਕਟਰੀ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਹੁਣ ਅੱਗ ‘ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ। ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੂੰ ਸ਼ੁੱਕਰਵਾਰ ਨੂੰ ਦੁਪਹਿਰ 3.20 ਵਜੇ ਦੇ ਕਰੀਬ ਮੈਕਗੀ ਸਟਰੀਟ ‘ਤੇ ਇਮਾਰਤ ‘ਤੇ ਬੁਲਾਇਆ ਗਿਆ ਸੀ। ਫਾਇਰ ਅਤੇ ਐਮਰਜੈਂਸੀ ਨਿਊਜ਼ੀਲੈਂਡ ਦੇ ਘਟਨਾ ਕੰਟਰੋਲਰ ਜੇਮਸ ਹਾਲ ਨੇ ਦੱਸਿਆ ਕਿ ਅੱਗ ਨਾਲ ਲੱਗਦੀ ਇਮਾਰਤ ਵਿੱਚ ਵੀ ਫੈਲ ਗਈ ਸੀ। ਇਸ ਦੌਰਾਨ ਪੰਦਰਾਂ ਟਰੱਕ ਅਤੇ ਦੋ ਸਹਾਇਕ ਵਾਹਨਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਹੈ। ਹਾਲ ਨੇ ਰਾਤ 8 ਵਜੇ ਦੇ ਕਰੀਬ ਦੱਸਿਆ ਕਿ ਅੱਗ ਬੁਝਾਊ ਅਮਲੇ ਨੇ ਦੂਜੀ ਇਮਾਰਤ ‘ਚ ਲੱਗੀ ਅੱਗ ‘ਤੇ ਕਾਬੂ ਪਾ ਲਿਆ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਇਸ ਨੂੰ ਬੁਝਾਉਣ ਦਾ ਕੰਮ ਕਰ ਰਹੇ ਹਨ। ਉਹ ਅਸਲ ਇਮਾਰਤ ਵਿੱਚ ਹੌਟਸਪੌਟਸ ਨੂੰ ਵੀ ਪਾਣੀ ਨਾਲ ਕੰਟਰੋਲ ਕਰ ਰਹੇ ਸਨ।
