ਬੀਤੀ ਸ਼ਾਮ ਆਕਲੈਂਡ ਦੇ ਨਿਊ ਲਿਨ ਵਿੱਚ ਇੱਕ ਵੱਡੀ ਇਮਾਰਤ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ 10 ਵੱਖ-ਵੱਖ ਫਾਇਰ ਸਟੇਸ਼ਨਾਂ ਦੇ ਫਾਇਰਫਾਈਟਰ ਅੱਗ ਬੁਝਾਉਣ ਲਈ ਪਹੁੰਚੇ ਸਨ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 5.51 ਵਜੇ ਦੇ ਕਰੀਬ ਪੋਰਟੇਜ ਰੋਡ ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਇਸ ਦੌਰਾਨ ਅੱਠ ਫਾਇਰ ਟਰੱਕ, ਦੋ ladder ਟਰੱਕ, ਤਿੰਨ ਵਿਸ਼ੇਸ਼ ਉਪਕਰਣ, ਅਤੇ ਤਿੰਨ ਸਹਾਇਕ ਵਾਹਨ ਹਨ। ਜਿੱਥੇ ਅੱਗ ਲੱਗੀ ਸੀ ਉਹ ਵਰਕਸ਼ਾਪ ਵੱਜੋਂ ਵਰਤੀ ਜਾ ਰਹੀ ਦੋ ਮੰਜ਼ਿਲਾ ਵਪਾਰਕ ਇਮਾਰਤ ਪੇਂਟ ਸਟੋਰ ਦੇ ਕੋਲ ਹੈ। ਫਿਲਹਾਲ ਅੱਗ ‘ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
![large auckland building fire](https://www.sadeaalaradio.co.nz/wp-content/uploads/2024/08/WhatsApp-Image-2024-08-12-at-11.46.45-PM-950x534.jpeg)