ਲਾਰਾ ਦੱਤਾ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਨਜ਼ਰ ਆ ਰਹੀ ਹੈ। ਲਾਰਾ ਦੱਤਾ ਨਾਲ ਜੁੜੀ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਲਾਰਾ ਦੱਤਾ ਕੋਰੋਨਾ ਪੌਜੇਟਿਵ ਹੋ ਗਈ ਹੈ। ਲਾਰਾ ਦੱਤਾ COVID-19 ਨਾਲ ਸੰਕਰਮਿਤ ਹੋਣ ਵਾਲੀ ਨਵੀਨਤਮ ਮਸ਼ਹੂਰ ਹਸਤੀ ਹੈ। ਬੀਐਮਸੀ ਅਧਿਕਾਰੀਆਂ ਨੇ ਲਾਰਾ ਦੇ ਘਰ ਨੂੰ ਸੀਲ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਉਸ ਖੇਤਰ ਨੂੰ ‘ਮਾਈਕਰੋ ਕੰਟੇਨਮੈਂਟ ਜ਼ੋਨ’ ਘੋਸ਼ਿਤ ਕੀਤਾ ਹੈ। ਬੀਐਮਸੀ ਨੇ ਲਾਰਾ ਦੇ ਘਰ ਦੇ ਬਾਹਰ ਪੋਸਟਰ ਵੀ ਚਿਪਕਾਏ ਹਨ।
![lara dutta turns corona positive](https://www.sadeaalaradio.co.nz/wp-content/uploads/2022/03/b0338c49-2314-4ec1-8585-c67f014f3420-950x499.jpg)