ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਬੈਡਮਿੰਟਨ ਖਿਡਾਰੀ Lakshya Sen ਨੇ ਸੋਨ ਤਮਗਾ ਜਿੱਤਿਆ ਹੈ। Lakshya ਨੇ ਪੁਰਸ਼ ਸਿੰਗਲ ਬੈਡਮਿੰਟਨ ਦੇ ਫਾਈਨਲ ਮੈਚ ਵਿੱਚ ਮਲੇਸ਼ੀਆ ਦੇ ਜ਼ੇ ਯੋਂਗ ਐਨਜੀ ਨੂੰ ਹਰਾਇਆ ਹੈ। Lakshya Sen ਨੇ ਜੀ ਯੋਂਗ ਖਿਲਾਫ 19-21, 21-9, 21-16 ਨਾਲ ਜਿੱਤ ਦਰਜ ਕੀਤੀ ਹੈ। Lakshya Sen ਅਤੇ ਜੀ ਯੋਂਗ ਵਿਚਾਲੇ ਇਹ ਫਾਈਨਲ ਮੁਕਾਬਲਾ ਬਹੁਤ ਹੀ ਸਖ਼ਤ ਰਿਹਾ। ਸ਼ੁਰੂ ਤੋਂ ਹੀ ਦੋਵੇਂ ਖਿਡਾਰੀ ਇੱਕ ਦੂਜੇ ਨੂੰ ਸਖ਼ਤ ਮੁਕਾਬਲਾ ਦਿੰਦੇ ਰਹੇ। 20 ਸਾਲਾ ਸੇਨ ਲਈ ਇਹ ਪਹਿਲੀਆਂ ਰਾਸ਼ਟਰਮੰਡਲ ਖੇਡਾਂ ਹਨ।
ਸਿੰਗਲਜ਼ ਮੁਕਾਬਲਿਆਂ ਵਿੱਚ ਲਕਸ਼ੈ ਸੇਨ ਦਾ ਇਹ ਦੂਜਾ ਵੱਡਾ ਤਗ਼ਮਾ ਹੈ। ਇਸ ਤੋਂ ਪਹਿਲਾਂ ਉਹ 2021 ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਚੁੱਕਾ ਹੈ।