ਇੱਕ ਸਪੀਚ ਥੈਰੇਪਿਸਟ ਦਾ ਮੰਨਣਾ ਹੈ ਕਿ ਐਜੂਕੇਸ਼ਨ ਰਿਵਿਊ ਆਫਿਸ ਦੁਆਰਾ ਖੋਜ ਵਿੱਚ ਪਾਇਆ ਗਿਆ ਹੈ ਕਿ ਸਕੂਲ ਸ਼ੁਰੂ ਕਰਨ ਵਾਲੇ ਬਹੁਤ ਸਾਰੇ ਬੱਚੇ ਤਾਲਮੇਲ ਨਾਲ ਬੋਲਣ ਵਿੱਚ ਅਸਮਰੱਥ ਹਨ। ਰਿਪੋਰਟ ਅਨੁਸਾਰ 5 ਸਾਲ ਦੇ ਬੱਚਿਆਂ ‘ਚ ਬੋਲਣ ਨੂੰ ਲੈ ਕੇ ਦਿੱਕਤਾਂ ਸਾਹਮਣੇ ਆ ਰਹੀਆਂ ਹਨ। ਜਵਾਕ ਚੰਗੀ ਤਰ੍ਹਾਂ ਵਿਆਕਰਣ ਦਾ ਉਚਾਰਣ ਨਹੀਂ ਕਰ ਪਾ ਰਹੇ। ਵੀਰਵਾਰ ਨੂੰ ਪ੍ਰਕਾਸ਼ਿਤ ਐਜੂਕੇਸ਼ਨ ਰਿਵਿਊ ਆਫਿਸ ਦੁਆਰਾ ਕੀਤੀ ਗਈ ਖੋਜ ‘ਚ ਦੱਸਿਆ ਗਿਆ ਹੈ ਕਿ ਨਵੇਂ ਦਾਖਲ ਹੋਣ ਵਾਲੇ ਸਕੂਲੀ ਬੱਚਿਆਂ ਦੇ ਅਧਿਆਪਕਾਂ ਅਤੇ ਬਚਪਨ ਦੇ ਸ਼ੁਰੂਆਤੀ ਅਧਿਆਪਕਾਂ ਨੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਾੜੀ ਭਾਸ਼ਾ ਦੇ ਹੁਨਰ ਵਾਲੇ ਬੱਚਿਆਂ ਨੂੰ ਦੇਖਿਆ ਹੈ।
ਰਿਪੋਰਟ ਮੁਤਾਬਿਕ ਬੱਚੇ 4-5 ਸ਼ਬਦਾਂ ਦੇ ਵਾਕ ਬੋਲਣ ਵਿੱਚ ਵੀ ਦਿੱਕਤ ਮਹਿਸੂਸ ਕਰ ਰਹੇ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਬੱਚਿਆਂ ਵੱਲੋਂ ਮੋਬਾਇਲ ਜਾਂ ਟੇਬਲੇਟ ‘ਤੇ ਬਿਤਾਇਆ ਜਾਣ ਵਾਲਾ ਲੋੜ ਤੋਂ ਵੱਧ ਸਮਾਂ ਹੈ ਅਤੇ ਕਿਤਾਬਾਂ ਆਦਿ ਨੂੰ ਘੱਟ ਵਰਤਿਆ ਜਾਣਾ ਹੈ। ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਦਾ ਚੰਗੀ ਤਰਾਂ ਵਿਕਾਸ ਹੋਵੇ ਤਾਂ ਤੁਹਾਨੂੰ ਉਨ੍ਹਾਂ ਵੱਲ ਧਿਆਨ ਦੇਣਾ ਪਏਗਾ।