ਮੌਜੂਦਾ ਦੌਰ ‘ਚ ਪੂਰੀ ਦੁਨੀਆ ਕੋਰੋਨਾ ਵਾਇਰਸ ਮਹਾਂਮਾਰੀ ਦੇ ਨਾਲ ਜੂਝ ਰਹੀ ਹੈ, ਭਾਵੇ ਹੁਣ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਕਮੀ ਆਈ ਹੈ। ਪਰ ਖਤਰਾ ਅਜੇ ਵੀ ਟਲਿਆ ਨਹੀਂ ਹੈ। ਜੋ ਲੋਕ ਕੋਵਿਡ ਨਾਲ ਜੂਝ ਰਹੇ ਹਨ, ਉਨ੍ਹਾਂ ਮਰੀਜ਼ਾਂ ਵਿੱਚ ਆਕਸੀਜਨ ਦੀ ਵੀ ਬਹੁਤ ਘਾਟ ਦੇਖੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ, ਮਾਹਿਰ ਲੋਕਾਂ ਨੂੰ ਖੂਨ ਵਿੱਚ ਆਕਸੀਜਨ ਦੀ ਘਾਟ ਨੂੰ ਸਹੀ ਰੱਖਣ ਦੀ ਸਲਾਹ ਦੇ ਰਹੇ ਹਨ।
ਆਕਸੀਜਨ ਦੀ ਘਾਟ ਨੂੰ ਸਹੀ ਰੱਖਣ ਦਾ ਸਭ ਤੋਂ ਵਧੀਆ ਢੰਗ ਹੈ ਅਲਕਲੀਨ ਭੋਜਨ ਜਿਵੇਂ ਨਾਸ਼ਪਾਤੀ, ਅਨਾਨਾਸ ਅਤੇ ਸੌਗੀ। ਖੂਨ ਵਿੱਚ ਆਕਸੀਜਨ ਦੀ ਘਾਟ ਤੋਂ ਬੱਚਣ ਲਈ, 80 ਫੀਸਦੀ ਖਾਰੀ ਭੋਜਨ ਨੂੰ ਭੋਜਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਇੱਥੇ ਅਸੀਂ ਤੁਹਾਨੂੰ ਕੁੱਝਅਜਿਹੇ ਖਾਣਿਆਂ ਬਾਰੇ ਦੱਸਾਂਗੇ ਜੋ ਖੂਨ ਵਿੱਚ ਆਕਸੀਜਨ ਦੀ ਕਮੀ ਨਹੀਂ ਆਉਣ ਦੇਣਗੇ।
ਅੰਬ ਪਪੀਤਾ : ਅੰਬ ਅਤੇ ਪਪੀਤੇ ਨੂੰ ਗੁਰਦੇ, ਜਿਗਰ, ਅੰਤੜੀਆਂ ਦੀ ਸਫਾਈ ਲਈ ਉੱਤਮ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ, ਇਸ ਦਾ ਪੀਐਚ ਮੁੱਲ 8.5 ਹੈ, ਜਿਸ ਕਾਰਨ ਖੂਨ ਵਿੱਚ ਆਕਸੀਜਨ ਦੀ ਘਾਟ ਨਹੀਂ ਹੁੰਦੀ।
ਨਿੰਬੂ : ਨਿੰਬੂ ਦਾ ਸੇਵਨ ਹਰ ਰੋਜ ਕਰਨਾ ਲਾਜਮੀ ਹੈ। ਜਿਸ ਨਾਲ ਖੂਨ ਵਿੱਚ ਆਕਸੀਜਨ ਦੀ ਘਾਟ ਨਹੀਂ ਹੁੰਦੀ। ਇਸ ਦੇ ਨਾਲ, ਤੁਸੀਂ ਜ਼ੁਕਾਮ, ਖੰਘ, ਫਲੂ, ਤੋਂ ਵੀ ਸੁਰੱਖਿਅਤ ਰਹਿੰਦੇ ਹੋ। ਇਸਦੇ ਲਈ ਤੁਸੀਂ ਨਿੰਬੂ ਪਾਣੀ ਦੀ ਵਰਤੋਂ ਕਰ ਸਕਦੇ ਹੋ।
ਤਰਬੂਜ : ਲਾਈਕੋਪੀਨ, ਬੀਟਾ-ਕੈਰੋਟੀਨ ਅਤੇ ਵਿਟਾਮਿਨ-ਸੀ ਨਾਲ ਭਰਪੂਰ ਤਰਬੂਜ ਸਰੀਰ ਵਿੱਚ ਪੀਐਚ ਦੀ ਕੀਮਤ ਨੂੰ ਵਧਾਉਂਦਾ ਹੈ ਅਤੇ ਆਕਸੀਜਨ ਦੀ ਘਾਟ ਨੂੰ ਵੀ ਪੂਰਾ ਕਰਦਾ ਹੈ।
ਫਲਾਂ ਦਾ ਰਸ ਅਤੇ ਕੀਵੀ : ਫਲੇਵਾਨਾਈਡ ਨਾਲ ਭਰੇ ਕੀਵੀ ਅਤੇ ਫਲਾਂ ਦੇ ਜੂਸ ਦੀ ਵਰਤੋਂ ਖੂਨ ਦੇ ਪ੍ਰਵਾਹ ਵਿੱਚ ਆਕਸੀਜਨ ਦੇ ਪੱਧਰ ਨੂੰ ਵੀ ਵਧਾਉਂਦੀ ਹੈ।