[gtranslate]

ਸਾਬਕਾ ਲੇਬਰ ਸਾਂਸਦ ਮੈਬਰ ਨੇ ਰਾਜਨੀਤੀ ਨੂੰ ਕਿਹਾ ਅਲਵਿਦਾ, 12 ਸਾਲਾਂ ਬਾਅਦ ਛੱਡੀ ਸਿਆਸਤ

ਲੇਬਰ ਸੰਸਦ ਮੈਂਬਰ ਰਿਨੋ ਤਿਰਾਕਾਟੇਨੇ ਨੇ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਹੈ। ਤਿਰਾਕਾਤੇਨੇ, ਜੋ ਕਿ ਸਾਬਕਾ ਅਦਾਲਤੀ ਮੰਤਰੀ ਸਨ, ਨੇ 2011 ਅਤੇ 2023 ਦੇ ਵਿਚਕਾਰ ਟੇ ਤਾਈ ਟੋਂਗਾ ਦੀ ਮਾਓਰੀ ਸੀਟ ‘ਤੇ ਜਿੱਤ ਦਰਜ ਕੀਤੀ ਸੀ। ਸੰਸਦ ਮੈਂਬਰ ਪਹਿਲਾਂ ਵਪਾਰ ਅਤੇ ਨਿਰਯਾਤ ਵਿਕਾਸ ਲਈ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਦੱਸ ਦੇਈਏ ਪਿਛਲੇ ਸਾਲ ਹੋਈਆਂ ਚੋਣਾਂ ‘ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਤਿਰਾਕਾਟੇਨੇ ਨੇ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ ਕਿ, “ਇਹ ਰੀਸੈਟ ਕਰਨ ਅਤੇ ਨਵੇਂ ਮੌਕਿਆਂ ਦਾ ਪਿੱਛਾ ਕਰਨ ਦਾ ਸਮਾਂ ਹੈ। ਮੈਂ ਅਗਲੇ ਅਧਿਆਏ ਦੀ ਉਡੀਕ ਕਰ ਰਿਹਾ ਹਾਂ। ਪਰ ਮੈਂ ਟੇ ਤਾਈ ਟੋਂਗਾ ਲਈ ਸੰਸਦ ਮੈਂਬਰ ਵਜੋਂ ਸੇਵਾ ਕਰਨ ਤੋਂ ਸਭ ਤੋਂ ਵੱਧ ਮਾਣ ਅਤੇ ਸੰਤੁਸ਼ਟੀ ਮਹਿਸੂਸ ਕਰਦਾ ਹਾਂ।

Likes:
0 0
Views:
188
Article Categories:
New Zeland News

Leave a Reply

Your email address will not be published. Required fields are marked *