ਬਾਲੀਵੁੱਡ ਗਾਇਕ ਕੁਮਾਰ ਸਾਨੂ ਭਾਵੇਂ ਹੁਣ ਬਹੁਤ ਸਾਰੇ ਗੀਤ ਨਹੀਂ ਗਾਉਂਦੇ ਹਨ ਪਰ ਦੁਨੀਆ ਉਨ੍ਹਾਂ ਦੇ 90 ਦੇ ਦਹਾਕੇ ਦੇ ਗੀਤਾਂ ਦੀ ਦੀਵਾਨੀ ਹੈ। ਅੱਜ ਵੀ ਉਹ ਸਟੇਜ ‘ਤੇ ਜਿੱਥੇ ਵੀ ਮਾਈਕ ਫੜਦੇ ਹਨ, ਉੱਥੇ ਹੀ ਰੰਗ ਬੰਨ੍ਹਦੇ ਹਨ। ਗਾਇਕ ਨੇ ਆਪਣੇ ਕਰੀਅਰ ਵਿੱਚ ਕਈ ਗੀਤ ਗਾਏ ਅਤੇ ਐਵਾਰਡ ਵੀ ਜਿੱਤੇ। ਉਨ੍ਹਾਂ ਨੇ 80, 90 ਅਤੇ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਗੀਤ ਗਾਏ ਅਤੇ ਹਰ ਕਿਸੇ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਮੋਹਿਆ। ਉਨ੍ਹਾਂ ਦੀ ਆਵਾਜ਼ ਦਾ ਜਾਦੂ ਅੱਜ ਵੀ ਬਰਕਰਾਰ ਹੈ ਅਤੇ ਪ੍ਰਸ਼ੰਸਕ ਉਸਨੂੰ ਬਹੁਤ ਪਸੰਦ ਕਰਦੇ ਹਨ। ਇਸੇ ਲਈ ਇੱਕ ਵਿਅਕਤੀ ਕੁਮਾਰ ਸਾਨੂ ਨੂੰ ਮਿਲਣ ਲਈ 1200 ਕਿਲੋਮੀਟਰ ਸਾਈਕਲ ਚਲਾ ਕੇ ਆਇਆ ਸੀ।
ਜੀ ਹਾਂ, ਇੱਕ ਸ਼ਖਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵਾਇਰਲ ਬਿਆਨੀ ਨੇ ਵੀ ਸ਼ੇਅਰ ਕੀਤਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਨੌਜਵਾਨ ਕੁਮਾਰ ਸਾਨੂ ਨੂੰ ਦੇਖਦਾ ਹੈ ਤਾਂ ਉਸ ਦੀ ਉਤਸੁਕਤਾ ਸੱਤਵੇਂ ਆਸਮਾਨ ‘ਤੇ ਪਹੁੰਚ ਜਾਂਦੀ ਹੈ। ਉਹ ਕੁਮਾਰ ਸਾਨੂ ਦੇ ਪੈਰੀ ਹੱਥ ਲਾ ਕੇ ਜੱਫੀ ਪਾ ਲੈਂਦਾ ਹੈ। ਕੁਮਾਰ ਸਾਨੂ ਵੀ ਵਿਅਕਤੀ ਨੂੰ ਮਿਲਣ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਮੁੰਡੇ ਦੀ ਗੱਲ ਕਰੀਏ ਤਾਂ ਉਹ ਨੌਜਵਾਨ ਰਾਕੇਸ਼ ਬਲੋਦੀਆ ਹੈ। ਰਾਕੇਸ਼ ਆਪਣੇ ਚਹੇਤੇ ਗਾਇਕ ਕੁਮਾਰ ਸਾਨੂ ਨੂੰ ਮਿਲਣ ਰਾਜਸਥਾਨ ਦੇ ਝੁੰਝਨੂ ਤੋਂ ਆਇਆ ਸੀ ਅਤੇ ਸਾਈਕਲ ਰਾਹੀਂ 1200 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਮੁੰਬਈ ਪਹੁੰਚਿਆਸੀ। ਮੁੰਬਈ ਪਹੁੰਚ ਕੇ ਉਨ੍ਹਾਂ ਦੀ ਮੁਲਾਕਾਤ ਕੁਮਾਰ ਸਾਨੂ ਨਾਲ ਹੋਈ ਸੀ। ਦੱਸ ਦੇਈਏ ਕਿ ਰਾਕੇਸ਼ ਨੇ ਵੀ ਕੁਮਾਰ ਸਾਨੂ ਦੇ ਨਾਮ ਵਾਲੀ ਟੀ-ਸ਼ਰਟ ਪਾਈ ਹੋਈ ਸੀ। ਟੀ-ਸ਼ਰਟ ਦੇ ਦੋਵੇਂ ਪਾਸੇ ਕੁਮਾਰ ਸਾਨੂ ਦੀ ਤਸਵੀਰ ਦਿਖਾਈ ਦੇ ਰਹੀ ਹੈ।