[gtranslate]

ਰਾਮ ਰਹੀਮ ਦੀ ਨਸ਼ੇ ਛੱਡਵਾਉਂਣ ਵਾਲੀ ਚੁਣੌਤੀ ਮਗਰੋਂ ਗਰਮਾਇਆ ਮਾਹੌਲ, ਮੰਤਰੀ ਧਾਲੀਵਾਲ ਨੇ ਕਿਹਾ- ‘ਰਾਮ ਰਹੀਮ ਤੋਂ ਸੇਧ ਲੈਣ ਦੀ ਲੋੜ ਨਹੀਂ’

kuldeep singh dhaliwal on gurmeet ram rahim

ਸਾਧਵੀਆਂ ਨਾਲ ਯੌਨ ਸ਼ੋਸ਼ਣ ਅਤੇ ਹੱਤਿਆ ਦੇ ਦੋ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਨਸ਼ਾ ਛੁਡਾਉਣ ਵਾਲੀ ਚੁਣੌਤੀ ਮਗਰੋਂ ਹੁਣ ਮਾਹੌਲ ਭਖ ਗਿਆ ਹੈ। ਰਾਮ ਰਹੀਮ ਨੇ ਹੁਣ ਨਸ਼ਾ ਛੁਡਾਉਣ ਦੇ ਨਾਂ ‘ਤੇ ਆਪਣੇ ਵਿਰੋਧੀਆਂ ਨੂੰ ਲਲਕਾਰਿਆ ਹੈ। ਪੈਰੋਲ ‘ਤੇ ਯੂਪੀ ਦੇ ਬਾਗਪਤ ਦੇ ਬਰਨਾਵਾ ਡੇਰੇ ‘ਚ ਆਨਲਾਈਨ ਸਤਿਸੰਗ ਕਰਦੇ ਹੋਏ ਰਾਮ ਰਹੀਮ ਨੇ ਕਿਹਾ ਕਿ ਤੁਸੀਂ ਲੋਕ ਸਿਰਫ ਆਪਣੇ ਧਰਮ ਦੇ ਲੋਕਾਂ ਦਾ ਨਸ਼ਾ ਛੱਡਵਾ ਦਓ। ਖੁੱਲੇ ਮੈਦਾਨ ਵਿੱਚ ਆਓ, ਇਹ ਸਾਡੀ ਚੁਣੌਤੀ ਹੈ।

ਰਾਮ ਰਹੀਮ ਨੇ ਆਪਣੇ ਵਿਰੋਧੀਆਂ ਦਾ ਨਾਂ ਨਹੀਂ ਲਿਆ ਪਰ ਮੰਨਿਆ ਜਾ ਰਿਹਾ ਹੈ ਕਿ ਉਸ ਦਾ ਇਸ਼ਾਰਾ ਪੰਜਾਬ ਦੀਆ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਾਂ ਵੱਲ ਮੰਨਿਆ ਜਾ ਰਿਹਾ ਹੈ। ਇਸ ਬਿਆਨ ਦੇ ਜਵਾਬ ਵਿੱਚ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਰਾਮ ਰਹੀਮ ਨੂੰ ਸਾਡੇ ਧਰਮ ਬਾਰੇ ਬੋਲਣ ਦਾ ਕੀ ਹੱਕ ਹੈ? ਅਸੀਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਲੱਗੇ ਹੋਏ ਹਾਂ। ਸਾਡੇ ਕੋਲ SGPC ਹੈ ਅਤੇ ਸਰਕਾਰ ਵੀ ਲੱਗੀ ਹੋਈ ਹੈ। ਸਾਨੂੰ ਰਾਮ ਰਹੀਮ ਤੋਂ ਸੇਧ ਲੈਣ ਦੀ ਲੋੜ ਨਹੀਂ ਹੈ।

Leave a Reply

Your email address will not be published. Required fields are marked *