ਕ੍ਰਿਸ਼ਨਾ ਅਭਿਸ਼ੇਕ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ‘ਚ ਸ਼ਾਨਦਾਰ ਐਂਟਰੀ ਕਰਨ ਵਾਲੇ ਹਨ। ਪੁਰਾਣੇ ਗਿਲ਼ੇ ਸ਼ਿਕਵੇ ਭੁੱਲ ਕੇ ਕ੍ਰਿਸ਼ਨਾ ਨੇ ਸ਼ੋਅ ‘ਚ ਵਾਪਸੀ ਦੀ ਖਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇੱਕ ਇੰਟਰਵਿਊ ‘ਚ ਕ੍ਰਿਸ਼ਨਾ ਨੇ ਖੁਲਾਸਾ ਕੀਤਾ ਹੈ ਕਿ ਉਹ ਇਕਰਾਰਨਾਮੇ ‘ਚ ਕੁਝ ਨਵੇਂ ਬਦਲਾਅ ਦੇ ਨਾਲ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਵਾਪਸੀ ਕਰ ਰਹੇ ਹਨ। ਪੈਸਿਆਂ ਸਬੰਧੀ ਮਾਮਲਾ ਵੀ ਸੁਲਝਾ ਲਿਆ ਗਿਆ ਹੈ। ਪਿਛਲੇ ਸਾਲ ਕਈ ਮੁੱਦਿਆਂ ‘ਤੇ ਮਤਭੇਦ ਹੋਣ ਤੋਂ ਬਾਅਦ ਕ੍ਰਿਸ਼ਨਾ ਨੇ ਕਪਿਲ ਸ਼ਰਮਾ ਦੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਸੀ।
ਕਪਿਲ ਸ਼ਰਮਾ ਨੇ ਵੀ ਕ੍ਰਿਸ਼ਨਾ ਦਾ ਨਿੱਘਾ ਸਵਾਗਤ ਕੀਤਾ ਹੈ। ਪਹਿਲੇ ਦਿਨ ਕ੍ਰਿਸ਼ਨਾ ਸ਼ੋਅ ਦੀ ਰਿਹਰਸਲ ਲਈ ਕਪਿਲ ਸ਼ਰਮਾ ਦੇ ਘਰ ਪਹੁੰਚੇ, ਜਿਸ ਲਈ ਹਰ ਕੋਈ ਬੇਹੱਦ ਉਤਸ਼ਾਹਿਤ ਨਜ਼ਰ ਆਇਆ। ਕ੍ਰਿਸ਼ਨਾ ਨੇ ਦੱਸਿਆ ਕਿ ਕੀਕੂ ਸ਼ਾਰਦਾ ਨੇ ਉਨ੍ਹਾਂ ਨੂੰ ਦੇਖ ਕੇ ਜੱਫੀ ਪਾ ਲਈ। ਅਰਚਨਾ ਪੂਰਨ ਸਿੰਘ ਨੇ ਵੀ ਉਨ੍ਹਾਂ ਨਾਲ ਗੱਲਬਾਤ ਕੀਤੀ। ਕਪਿਲ ਬਾਰੇ ਗੱਲ ਕਰਦੇ ਹੋਏ ਕ੍ਰਿਸ਼ਨਾ ਨੇ ਕਿਹਾ ਕਿ ਉਹ ਵੀ ਬਹੁਤ ਖੁਸ਼ ਸੀ ਅਤੇ ਮੇਰਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕ੍ਰਿਸ਼ਨਾ ਨੇ ਕਿਹਾ ਕਿ ‘ਕਪਿਲ ਚਾਹੁੰਦੇ ਹਨ ਕਿ ਮੈਂ ਸ਼ੋਅ ‘ਚ ਵਾਪਸੀ ਕਰਾਂ।
ਹਾਲਾਂਕਿ ਮਜ਼ਾਕੀਆ ਅੰਦਾਜ਼ ‘ਚ ਗੱਲ ਕਰਦੇ ਹੋਏ ਕ੍ਰਿਸ਼ਨਾ ਨੇ ਕਿਹਾ, ‘ਮੇਰਾ ਦਿਲ ਨਹੀਂ ਬਦਲਿਆ ਪਰ contract ਬਦਲ ਗਿਆ ਹੈ। ਇਕਰਾਰਨਾਮੇ ਵਿਚ ਪੈਸੇ ਅਤੇ ਕਈ ਚੀਜ਼ਾਂ ਦੀ ਸਮੱਸਿਆ ਸੀ, ਪਰ ਹੁਣ ਸਾਰੇ ਮਸਲੇ ਹੱਲ ਹੋ ਗਏ ਹਨ। ਕ੍ਰਿਸ਼ਨਾ ਨੇ ਅੱਗੇ ਕਿਹਾ, ‘ਦਿ ਕਪਿਲ ਸ਼ਰਮਾ ਸ਼ੋਅ ਅਤੇ ਚੈਨਲ ਮੇਰੇ ਲਈ ਪਰਿਵਾਰ ਵਾਂਗ ਹਨ, ਅਤੇ ਮੈਂ ਵਾਪਸ ਆ ਕੇ ਖੁਸ਼ ਹਾਂ। ਜੇ ਸਵੇਰ ਦਾ ਭੁੱਲਿਆ ਹੋਇਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਿਹਾ ਜਾਂਦਾ।