ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਸ਼ੁਰੂਆਤੀ ਰੁਝਾਨਾਂ ‘ਚ ਕਾਂਗਰਸ ਅਤੇ ਭਾਜਪਾ ਵਿਚਾਲੇ ਕਈ ਘੰਟੇ ਤਕੜੀ ਟੱਕਰ ਰਹੀ ਪਰ ਦੁਪਹਿਰ ਤੱਕ ਤਸਵੀਰ ਸਪੱਸ਼ਟ ਹੋ ਗਈ ਅਤੇ ਕਾਂਗਰਸ ਨੇ ਵੱਡੀ ਲੀਡ ਲੈ ਲਈ। ਕਾਂਗਰਸ ਪਾਰਟੀ ਨੇ ਇਸ ਚੋਣ ਵਿੱਚ ਭਾਜਪਾ ਨੂੰ ਸੱਤਾ ਤੋਂ ਬੇਦਖਲ ਕਰਦਿਆਂ 40 ਸੀਟਾਂ ’ਤੇ ਕਬਜ਼ਾ ਕੀਤਾ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਸਰਕਾਰ ਚਲਾ ਰਹੀ ਭਾਜਪਾ ਨੇ 25 ਸੀਟਾਂ ਜਿੱਤੀਆਂ ਹਨ। ਫਿਲਮ critic ਅਤੇ ਅਦਾਕਾਰ ਕਮਾਲ ਰਾਸ਼ਿਦ ਖਾਨ (KRK) ਨੇ ਭਾਜਪਾ ਦੀ ਇਸ ਹਾਰ ਲਈ ਅਦਾਕਾਰਾ ਕੰਗਨਾ ਰਣੌਤ ‘ਤੇ ਤੰਜ ਕਸਿਆ ਹੈ।
ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਅਕਸਰ ਉਹ ਆਪਣੇ ਘਰ ਵੀ ਜਾਂਦੀ ਰਹਿੰਦੀ ਹੈ। ਕੰਗਨਾ ਦਾ ਪਰਿਵਾਰ ਮਨਾਲੀ, ਹਿਮਾਚਲ ਵਿੱਚ ਰਹਿੰਦਾ ਹੈ। ਕੰਗਨਾ ਨੂੰ ਵੀ ਭਾਜਪਾ ਦਾ ਕਰੀਬੀ ਮੰਨਿਆ ਜਾਂਦਾ ਹੈ। ਅਜਿਹੇ ‘ਚ ਬੀਜੇਪੀ ਦੀ ਹਾਰ ਤੋਂ ਬਾਅਦ ਕੇਆਰਕੇ ਨੇ ਕੰਗਨਾ ਰਣੌਤ ‘ਤੇ ਤੰਜ ਕਸਿਆ ਹੈ। ਕਮਲ ਰਾਸ਼ਿਦ ਖਾਨ ਨੇ ਟਵੀਟ ਕੀਤਾ, “ਬਹੁਤ ਅਫਸੋਸ ਦੀ ਗੱਲ ਹੈ ਕਿ ਮੈਡਮ ਦੀ ਪਾਰਟੀ ਭਾਜਪਾ ਮੈਡਮ ਦੇ ਰਾਜ ਵਿੱਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਈ। ਇਹ ਮੈਡਮ ਜੀ ਦਾ ਭਾਰੀ ਬੇਇੱਜ਼ਤੀ ਹੈ।”
ਤੁਹਾਨੂੰ ਦੱਸ ਦੇਈਏ ਕਿ ਕਮਾਲ ਰਾਸ਼ਿਦ ਖਾਨ ਸਿਰਫ ਆਪਣੇ ਬੇਬਾਕ ਟਵੀਟਸ ਲਈ ਜਾਣੇ ਜਾਂਦੇ ਹਨ। ਉਹ ਅਕਸਰ ਫਿਲਮੀ ਸਿਤਾਰਿਆਂ ‘ਤੇ ਟਿੱਪਣੀਆਂ ਕਰਦੇ ਹਨ। ਹੁਣ ਉਨ੍ਹਾਂ ਨੇ ਕੰਗਨਾ ਰਣੌਤ ‘ਤੇ ਨਿਸ਼ਾਨਾ ਸਾਧਿਆ ਹੈ। ਹਾਲਾਂਕਿ ਹੁਣ ਤੱਕ ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜਿਆਂ ‘ਤੇ ਕੰਗਨਾ ਰਣੌਤ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਜੀ ਹਾਂ, ਇਹ ਜ਼ਰੂਰ ਹੈ ਕਿ ਕੰਗਨਾ ਨੇ ਵੀਰਵਾਰ ਸਵੇਰੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ, ਜਿਸ ‘ਤੇ ਲਿਖਿਆ ਹੈ ਮਿਸਿੰਗ ਹਿਮਾਚਲ ਵਿੰਟਰ।