[gtranslate]

ਜਾਣੋ ਕਿਉਂ ਚੰਡੀਗੜ੍ਹ ਏਅਰਪੋਰਟ ‘ਤੇ ਦੁਬਈ ਜਾਣ ਤੋਂ ਰੋਕਿਆ ਗਿਆ ਸੀ ਮਨਕੀਰਤ ਔਲਖ !

know why mankirat aulakh was stopped

ਭਾਰਤ ਦੀ ਜਾਂਚ ਏਜੰਸੀ NIA ਨੇ ਸ਼ੁੱਕਰਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਦੁਬਈ ਜਾਣ ਤੋਂ ਰੋਕ ਦਿੱਤਾ ਸੀ। ਮਨਕੀਰਤ ਇੱਕ ਸ਼ੋਅ ਕਰਨ ਲਈ ਦੁਬਈ ਜਾ ਰਹੇ ਸੀ। ਇਸ ਦੌਰਾਨ ਮਨਕੀਰਤ ਤੋਂ ਪੁੱਛਗਿੱਛ ਕੀਤੀ ਗਈ। ਘਰ ਵਾਪਸੀ ਤੋਂ ਬਾਅਦ ਮਨਕੀਰਤ ਔਲਖ ਨੇ ਵੀ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਆਪਣਾ ਦੁਬਈ ਸ਼ੋਅ ਰੱਦ ਕਰਨ ਦੀ ਜਾਣਕਾਰੀ ਦਿੱਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਮਨਕੀਰਤ ਔਲਖ ਸ਼ੁੱਕਰਵਾਰ ਸ਼ਾਮ ਨੂੰ ਦੁਬਈ ਦੇ ‘ਵੀ’ ਕਲੱਬ ਵਿੱਚ ਸ਼ੋਅ ਕਰਨ ਲਈ ਚੰਡੀਗੜ੍ਹ ਲਈ ਰਵਾਨਾ ਹੋਣ ਵਾਲਾ ਸੀ ਪਰ ਜਦੋਂ ਮਨਕੀਰਤ ਇਮੀਗ੍ਰੇਸ਼ਨ ਲਈ ਚੰਡੀਗੜ੍ਹ ਹਵਾਈ ਅੱਡੇ ’ਤੇ ਪਹੁੰਚਿਆ ਤਾਂ ਐਨਆਈਏ ਦੀ ਟੀਮ ਪਹਿਲਾਂ ਹੀ ਉਥੇ ਮੌਜੂਦ ਸੀ। ਮਨਕੀਰਤ ਔਲਖ ਨੂੰ ਏਅਰਪੋਰਟ ‘ਤੇ ਰੋਕ ਲਿਆ ਗਿਆ। ਐਨਆਈਏ ਨੇ ਮਨਕੀਰਤ ਤੋਂ ਪੁੱਛਗਿੱਛ ਕੀਤੀ ਅਤੇ ਅੰਤ ਵਿੱਚ ਦੇਰ ਸ਼ਾਮ ਉਨ੍ਹਾਂ ਦਾ ਪਾਸਪੋਰਟ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਗਿਆ। ਫਲਾਈਟ ਦੀ ਰਵਾਨਗੀ ਤੋਂ ਬਾਅਦ ਮਨਕੀਰਤ ਨੂੰ ਵਾਪੀ ਆਪਣੇ ਫਲੈਟ ‘ਚ ਆਉਣਾ ਪਿਆ।

ਮਨਕੀਰਤ ਔਲਖ ਨੇ ਰਾਤ ਨੂੰ ਇਸ ਮਾਮਲੇ ਦੀ ਇੱਕ ਵੀਡੀਓ ਰਿਕਾਰਡ ਕਰਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰ ਦਿੱਤੀ। ਜਿਸ ‘ਚ ਉਨ੍ਹਾਂ ਨੇ ਦੁਬਈ ‘ਚ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਤੋਂ ਉਡਾਣ ਨਾ ਭਰਨ ਦਾ ਕਾਰਨ ਤਾਂ ਸਪੱਸ਼ਟ ਨਹੀਂ ਕੀਤਾ ਪਰ ਤਕਨੀਕੀ ਕਾਰਨ ਦੱਸਦਿਆਂ ਇਸ ਤੋਂ ਪੱਲਾ ਝਾੜ ਲਿਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਲਦੀ ਹੀ ਉਹ ਇਸ ਸ਼ੋਅ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰਨਗੇ। ਇਸ ਘਟਨਾ ਤੋਂ ਬਾਅਦ ਨਾ ਤਾਂ ਮਨਕੀਰਤ ਅਤੇ ਨਾ ਹੀ ਐਨਆਈਏ ਨੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਐਨਆਈਏ ਨੇ ਮਨਕੀਰਤ ਨੂੰ ਕਿਉਂ ਰੋਕਿਆ ਅਤੇ ਕਿਸ ਮਾਮਲੇ ਵਿੱਚ ਉਸ ਤੋਂ ਪੁੱਛ-ਪੜਤਾਲ ਕੀਤੀ ਗਈ, ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋਇਆ ਹੈ।

Leave a Reply

Your email address will not be published. Required fields are marked *