ਨਿਊਜ਼ੀਲੈਂਡ ਵਾਸੀਆਂ ਲਈ ਪ੍ਰੋਡਕਟ ਸੇਫਟੀ ਅਥਾਰਟੀ ਵੱਲੋਂ ਇੱਕ ਚਿਤਾਵਨੀ ਜਾਰੀ ਕੀਤੀ ਗਈ ਹੈ। ਦਰਅਸਲ ਅਥਾਰਟੀ ਨੇ K Mart ‘ਚ ਵਿਕਦੇ ਐਂਕੋ ਡਬਡ ਵਾਲਡ ਕੌਫੀ ਕਪਸ ਵਿੱਦ ਲਿੱਡ ਖ੍ਰੀਦਣ ਵਾਲਿਆਂ ਨੂੰ ਇਹ ਕੱਪ ਵਾਪਿਸ ਕਰਨ ਦੀ ਅਪੀਲ ਕੀਤੀ ਹੈ। ਇਸ ਪਿੱਛੇ ਕਾਰਨ ਇਹ ਦੱਸਿਆ ਗਿਆ ਹੈ ਕਿ ਇੰਨਾਂ ਕੱਪਾਂ ਦੇ ਨਾਲ ਸੱਟ ਵੱਜਣ ਦਾ ਖਤਰਾ ਹੈ ਤੇ ਅਜਿਹਾ ਹੋ ਵੀ ਚੁੱਕਿਆ ਹੈ। ਰਿਪੋਰਟਾਂ ਮੁਤਾਬਿਕ ਗਰਮ ਕੌਫੀ ਪਾਉਣ ਨਾਲ ਪ੍ਰੈਸ਼ਰ ਬਣਦਾ ਹੈ ਤੇ ਲਿੱਡ ਇੱਕੋ ਦਮ ਉੱਛਲਕੇ ਬਾਹਰ ਨੂੰ ਨਿਕਲਦੀ ਹੈ, ਕਿਉਂਕਿ ਕੱਪ ਵਿੱਚ ਕੋਈ ਪ੍ਰੈਸ਼ਰ ਵਾਲਵ ਨਹੀਂ ਦਿੱਤਾ ਗਿਆ ਤੇ ਇਸ ਕਾਰਨ ਕੱਪ ਵਿੱਚ ਪਿਆ ਗਰਮ ਤਰਲ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਸੀਂ ਵੀ ਇਹ ਕੱਪ ਖਰੀਦੇ ਹਨ ਤਾ ਇਸ ਚਿਤਾਵਨੀ ਦਾ ਜ਼ਰੂਰ ਧਿਆਨ ਰੱਖਿਓ।
