ਅਕਸਰ ਹੀ ਜਦੋਂ ਕੋਈ ਕਿਸੇ ਹਮਲੇ ‘ਚ ਕਿਸੇ ਦੀ ਜਾਨ ਬਚਾਉਂਦਾ ਹੈ ਤਾਂ ਉਸ ਨੂੰ ਸ਼ਾਬਾਸ਼ੀ ਦਿੱਤੀ ਜਾਂਦੀ ਹੈ। ਪਰ ਪਾਲਮਰਸਟਨ ਨਾਰਥ ‘ਚ ਇਸਦੇ ਉਲਟ ਹੋਇਆ। ਦਰਅਸਲ ਇੱਥੇ ਪਲਾਜ਼ਾ ਮਾਲ ਦੇ ਕੇ ਮਾਰਟ ‘ਚ ਕੰਮ ਕਰਦੀ ਮਿਸ਼ਲ ਨੂਥ ਨੂੰ ਆਪਣੇ ਹੀ ਸਾਥੀ ਕਰਮਚਾਰੀਆਂ ‘ਤੇ ਹੋਏ ਹਮਲੇ ਦੌਰਾਨ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦੇ ਚਲਦਿਆਂ ਕੰਮ ਤੋਂ ਕੱਢ ਦਿੱਤਾ ਗਿਆ ਸੀ। ਪਰ ਹੁਣ ਈ ਆਰ ਏ (ਇਮਪਲਾਇਮੈਂਟ ਰਿਲੇਸ਼ਨਜ਼ ਅਥਾਰਟੀ) ਨੇ ਮਿਸ਼ਲ ਦੇ ਹੱਕ ‘ਚ ਵੱਡਾ ਫੈਸਲਾ ਸੁਣਾਇਆ ਹੈ ਤੇ ਮਿਸ਼ਲ ਨੂੰ ਕੇ ਮਾਰਟ ਨੂੰ ਦੁਬਾਰਾ ਕੰਮ ‘ਤੇ ਰੱਖਣ ਲਈ ਆਦੇਸ਼ ਜਾਰੀ ਕੀਤੇ ਹਨ। ਇਹ ਮਾਮਲਾ ਅਪ੍ਰੈਲ ਦਾ ਪਰ ਹੁਣ ਈ ਆਰ ਏ ਨੇ ਸ਼ਿਕਾਇਤ ਦੀ ਸੁਣਵਾਈ ਕਰਦਿਆਂ ਮਿਸ਼ਲ ਨੂੰ ਵੱਡੀ ਰਾਹਤ ਦਿੱਤੀ ਹੈ।