ਭਾਰਤੀ ਟੀਮ ਦੇ ਮੌਜੂਦਾ ਉਪ ਕਪਤਾਨ ਕੇਐੱਲ ਰਾਹੁਲ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਹਨ। ਬੰਗਲਾਦੇਸ਼ ਦਾ ਦੌਰਾ ਪੂਰਾ ਹੋਣ ਤੋਂ ਬਾਅਦ ਭਾਰਤੀ ਟੀਮ ਸ਼੍ਰੀਲੰਕਾ ਦੇ ਖਿਲਾਫ ਵਨਡੇ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਘਰੇਲੂ ਸੀਰੀਜ਼ ਖੇਡੇਗੀ। ਇਹ ਸੀਰੀਜ਼ 3 ਜਨਵਰੀ (ਮੰਗਲਵਾਰ), 2023 ਤੋਂ ਸ਼ੁਰੂ ਹੋਵੇਗੀ। ਸੀਰੀਜ਼ ‘ਚ ਕੁੱਲ 3 ਟੀ-20 ਅੰਤਰਰਾਸ਼ਟਰੀ ਅਤੇ 3 ਵਨਡੇ ਖੇਡੇ ਜਾਣਗੇ। ਇਸ ਸੀਰੀਜ਼ ‘ਚ ਇਹ ਤੈਅ ਲੱਗ ਰਿਹਾ ਹੈ ਕਿ ਕੇਐੱਲ ਰਾਹੁਲ ਆਪਣੇ ਵਿਆਹ ਕਾਰਨ ਬਾਹਰ ਹੋਣਗੇ। ਰਾਹੁਲ ਇਸ ਪੂਰੀ ਸੀਰੀਜ਼ ‘ਚ ਹੀ ਟੀਮ ਤੋਂ ਬਾਹਰ ਹੋਣਗੇ।
ਕੇਐਲ ਰਾਹੁਲ ਆਪਣੇ ਵਿਆਹ ਲਈ ਬੀਸੀਸੀਆਈ ਤੋਂ ਛੁੱਟੀ ਲੈਣਗੇ। ਰਾਹੁਲ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਥੀਆ ਸ਼ੈੱਟੀ ਨਾਲ ਵਿਆਹ ਕਰਨਗੇ। ਹਾਲਾਂਕਿ ਉਨ੍ਹਾਂ ਦੇ ਵਿਆਹ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸ਼੍ਰੀਲੰਕਾ ਸੀਰੀਜ਼ ਦੌਰਾਨ ਹੀ ਵਿਆਹ ਕਰ ਲੈਣਗੇ। ਵਿਆਹ ਤੋਂ ਬਾਅਦ ਉਹ 18 ਜਨਵਰੀ 2023 ਤੋਂ ਖੇਡੀ ਜਾਣ ਵਾਲੀ ਨਿਊਜ਼ੀਲੈਂਡ ਸੀਰੀਜ਼ ‘ਚ ਇੱਕ ਵਾਰ ਫਿਰ ਟੀਮ ਨਾਲ ਜੁੜ ਸਕਦੇ ਹਨ।