IPL ਦੇ 16ਵੇਂ ਸੀਜ਼ਨ ‘ਚ ਲਖਨਊ ਸੁਪਰ ਜਾਇੰਟਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਟੀਮ ਦੇ ਕਪਤਾਨ ਕੇਐੱਲ ਰਾਹੁਲ ਸੱਟ ਕਾਰਨ ਸੀਜ਼ਨ ਦੇ ਮੱਧ ‘ਚ ਹੀ ਬਾਹਰ ਹੋ ਗਏ। ਕੇਐੱਲ ਰਾਹੁਲ ਨੇ ਹੁਣ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੇ ਪੱਟ ਦੀ ਸਫਲ ਸਰਜਰੀ ਬਾਰੇ ਜਾਣਕਾਰੀ ਦਿੱਤੀ ਹੈ। ਰਾਹੁਲ ਨੂੰ 1 ਮਈ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਮੈਚ ‘ਚ ਫੀਲਡਿੰਗ ਕਰਦੇ ਸਮੇਂ ਸੱਟ ਲੱਗ ਗਈ ਸੀ।
ਕੇਐੱਲ ਰਾਹੁਲ ਨੇ ਆਪਣੀ ਸਫਲ ਸਰਜਰੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਨੋਟ ‘ਚ ਲਿਖਿਆ ਕਿ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਸਰਜਰੀ ਹੁਣੇ-ਹੁਣੇ ਖਤਮ ਹੋਈ ਹੈ ਜੋ ਸਫਲ ਰਹੀ ਹੈ। ਮੈਂ ਡਾਕਟਰਾਂ ਅਤੇ ਮੈਡੀਕਲ ਸਟਾਫ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਦੀ ਬਦੌਲਤ ਮੈਂ ਦੁਬਾਰਾ ਆਰਾਮ ਮਹਿਸੂਸ ਕਰ ਰਿਹਾ ਹਾਂ। ਹੁਣ ਮੈਂ ਰਿਕਵਰੀ ‘ਤੇ ਧਿਆਨ ਦੇਵਾਂਗਾ ਤਾਂ ਕਿ ਜਲਦੀ ਮੈਦਾਨ ‘ਤੇ ਵਾਪਸੀ ਕਰ ਸਕਾਂ।
09.05.23 pic.twitter.com/r0CxIbhVfD
— K L Rahul (@klrahul) May 9, 2023