ਈਡਨ ਗਾਰਡਨ ‘ਤੇ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਆਈਪੀਐਲ 2023 ਦੇ ਪਹਿਲੇ ਮੈਚ ਵਿੱਚ ਹਾਰ ਦੀ ਨਿਰਾਸ਼ਾ ਤੋਂ ਉਭਰਦੇ ਹੋਏ ਕੋਲਕਾਤਾ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਹੈ। ਕੋਲਕਾਤਾ ਦੇ ਤਿੰਨ ਸਪਿਨਰਾਂ ਦੇ ਜਾਲ ‘ਚ ਬੈਂਗਲੁਰੂ ਦਾ ਇੱਕ-ਇੱਕ ਬੱਲੇਬਾਜ਼ ਫਸ ਗਿਆ ਅਤੇ ਪੂਰੀ ਟੀਮ ਸਿਰਫ 123 ਦੌੜਾਂ ‘ਤੇ ਹੀ ਢੇਰ ਹੋ ਗਈ। ਸ਼ਾਰਦੁਲ ਠਾਕੁਰ ਦੀ ਸ਼ਾਨਦਾਰ ਪਾਰੀ ਦੇ ਦਮ ‘ਤੇ 204 ਦੌੜਾਂ ਬਣਾਉਣ ਵਾਲੀ ਕੇਕੇਆਰ ਨੇ ਇਸ ਤਰ੍ਹਾਂ ਇਹ ਮੈਚ 81 ਦੌੜਾਂ ਨਾਲ ਜਿੱਤ ਕੇ ਨਵੇਂ ਸੀਜ਼ਨ ‘ਚ ਜਿੱਤ ਦਾ ਖਾਤਾ ਖੋਲ੍ਹਿਆ ਹੈ।