ਆਸਟ੍ਰੇਲੀਆ ਵਿੱਚ ਰਹਿ ਰਹੇ ਨਿਊਜ਼ੀਲੈਂਡ ਦੇ ਲੋਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਆਸਟ੍ਰੇਲੀਆ ਦੀ ਸਰਕਾਰ ਨੇ ਸਿਟੀਜਨਸ਼ਿਪ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਹੈ। ਨਵੇਂ ਫੈਸਲੇ ਅਨੁਸਾਰ 1 ਜੁਲਾਈ ਤੋਂ ਜੋ ਵੀ ਨਿਊਜੀਲੈਂਡ ਵਾਸੀ ਆਸਟ੍ਰੇਲੀਆ ਵਿੱਚ ਸਪੈਸ਼ਲ ਕੈਟੇਗਰੀ ਵੀਜਾ ਤਹਿਤ ਬੀਤੇ 4 ਸਾਲਾਂ ਤੋਂ ਰਹਿ ਰਿਹਾ ਹੈ ਉਹ ਸਿਟੀਜਨਸ਼ਿਪ ਲਈ ਅਪਲਾਈ ਕਰ ਸਕਦਾ ਹੈ। ਜੇਕਰ ਇਸ ਤੋਂ ਪਹਿਲਾ ਦੀ ਗੱਲ ਕਰੀਏ ਤਾਂ 2001 ਤੋਂ ਖਾਸ ਵੀਜਾ ਤਹਿਤ ਨਿਊਜੀਲੈਂਡ ਦੇ ਲੋਕ ਆਸਟ੍ਰੇਲੀਆ ਵਿੱਚ ਰਹਿ ਸਕਦੇ ਸੀ ਪਰ ਪੱਕੇ ਨਾ ਹੋਣ ਕਾਰਨ ਉਨ੍ਹਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਨਹੀਂ ਮਿਲਦਾ ਸੀ।
ਪਰ ਹੁਣ ਨਵੇਂ ਫੈਸਲੇ ਮੁਤਾਬਿਕ ਪੱਕੇ ਹੋਣ ਲਈ ਲੈਂਗੁਏਜ ਟੈਸਟ, ਕਰੈਕਟਰ ਟੈਸਟ ਆਦਿ ਦੀ ਜਰੂਰਤ ਹੋਏਗੀ। ਇਸ ਫੈਸਲੇ ਦਾ ਲਾਭ ਆਸਟ੍ਰੇਲੀਆ ਵਿੱਚ ਰਹਿੰਦੇ ਲੱਖਾਂ ਨਿਊਜੀਲੈਂਡ ਵਾਸੀਆਂ ਨੂੰ ਮਿਲੇਗਾ। ਇਸ ਐਲਾਨ ਤੋਂ ਬਾਅਦ ਨਿਊਜੀਲੈਂਡ ਮੂਲ ਦੇ ਲੋਕਾਂ ਦੇ ਆਸਟ੍ਰੇਲੀਆ ਵਿੱਚ ਜੰਮਪਲ ਬੱਚੇ ਵੀ ਉੱਥੋਂ ਦੇ ਪੱਕੇ ਵਸਨੀਕ ਹੋਣਗੇ, ਜਦਕਿ ਪਹਿਲਾਂ ਉਨ੍ਹਾਂ ਨੂੰ 10 ਸਾਲ ਤੱਕ ਉਡੀਕ ਕਰਨੀ ਪੈਂਦੀ ਸੀ।