ਕੁੱਕ ਆਈਲੈਂਡਜ਼ ‘ਚ ਛੁੱਟੀਆਂ ਮਨਾਉਣ ਆਈ ਨਿਊਜ਼ੀਲੈਂਡ ਦੀ ਇੱਕ 49 ਸਾਲਾ ਔਰਤ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕੁੱਕ ਆਈਲੈਂਡਜ਼ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਮੰਗਲਵਾਰ (ਬੁੱਧਵਾਰ NZT) ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜੇ ਤੋਂ ਤੁਰੰਤ ਬਾਅਦ ਪੁਲਿਸ ਨੂੰ ਐਮਰਜੈਂਸੀ ਕਾਲ ਆਈ ਸੀ। ਬੁਲਾਰੇ ਨੇ ਕਿਹਾ ਕਿ ਔਰਤ ਨਾਲ ਅਵਾਵਾਰੋਆ ਪੈਸੇਜ ‘ਤੇ ਘਟਨਾ ਵਾਪਰੀ ਸੀ। ਮਹਿਲਾ ਨੂੰ ਹਸਪਤਾਲ ਵਿੱਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਫਿਲਹਾਲ ਪੁਲਿਸ ਅਜੇ ਵੀ ਹੋਰ ਵੇਰਵਿਆਂ ਦੀ ਜਾਂਚ ਕਰ ਰਹੀ ਹੈ, ਕਿ ਘਟਨਾ ਕਿਵੇਂ ਵਾਪਰੀ ਸੀ।
