ਨਿਊਜ਼ੀਲੈਂਡ ਦੇ ਇੱਕ ਸਥਾਨਕ ਚੈੱਨਲ ਦੇ ਵੱਲੋਂ ਇੱਕ ਖਬਰ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਕਥਿਤ ਤੌਰ ‘ਤੇ ਯੂਕਰੇਨ ਵਿੱਚ ਇੱਕ ਨਿਊਜ਼ੀਲੈਂਡਰ ਫੌਜੀ ਦੀ ਮੌਤ ਹੋਣ ਬਾਰੇ ਦੱਸਿਆ ਗਿਆ ਹੈ। ਨਿਊਜ਼ ਰਿਪੋਰਟ ‘ਚ ਕਿਹਾ ਗਿਆ ਹੈ ਕਿ ਵਿਦੇਸ਼ ਮਾਮਲਿਆਂ ਅਤੇ ਵਪਾਰ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਉਹ ਮੰਗਲਵਾਰ ਦੁਪਹਿਰ ਬਾਅਦ ਯੂਕਰੇਨ ਵਿੱਚ ਇੱਕ ਨਿਊਜ਼ੀਲੈਂਡਰ ਦੀ ਮੌਤ ਦੀ ਰਿਪੋਰਟ ਤੋਂ ਜਾਣੂ ਸੀ। ਪਿਛਲੇ ਸਾਲ ਫਰਵਰੀ ਵਿੱਚ ਕੀਤੇ ਗਏ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਵਿੱਚ ਕਾਰਵਾਈ ਵਿੱਚ ਮਾਰਿਆ ਗਿਆ ਇਹ ਤੀਜਾ ਕੀਵੀ ਹੋਵੇਗਾ।
ਇਹ ਮਾਮਲਾ ਅਗਸਤ, 2022 ਵਿੱਚ ਯੂਕਰੇਨ ਵਿੱਚ ਲੜਦੇ ਹੋਏ ਡੋਮਿਨਿਕ ਅਬੇਲੇਨ ਦੀ ਮੌਤ ਤੋਂ ਬਾਅਦ ਆਇਆ ਹੈ। ਜਦਕਿ ਏਡ ਵਰਕਰ ਐਂਡਰਿਊ ਬੈਗਸ਼ਾ ਦੀ ਇਸ ਸਾਲ ਜਨਵਰੀ ਵਿੱਚ ਇੱਕ ਬਜ਼ੁਰਗ ਔਰਤ ਨੂੰ ਉਸ ਦੇ ਘਰ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਮੌਤ ਹੋ ਗਈ ਸੀ।