ਐਤਵਾਰ ਨੂੰ ਆਸਟ੍ਰੇਲੀਆ ‘ਚ ਵਾਪਰੇ ਇੱਕ ਭਿਆਨਕ ਹਾਦਸੇ ‘ਚ ਨਿਊਜ਼ੀਲੈਂਡ ਦੇ ਮਸ਼ਹੂਰ ਰਗਬੀ ਖਿਡਾਰੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 28 ਸਾਲਾ ਜੋਸਫ ਸਿੰਪਕਿੰਸ ਦੀ ਐਤਵਾਰ ਸਵੇਰੇ ਪਰਥ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਸਿਡਨੀ ਮਾਰਨਿੰਗ ਹੇਰਾਲਡ ਨੇ ਦੱਸਿਆ ਕਿ ਸਿਮਪਕਿੰਸ ਟੋਂਕਿਨ ਹਾਈਵੇ ‘ਤੇ ਪਰਥ ਹਵਾਈ ਅੱਡੇ ਦੇ ਨੇੜੇ ਗੱਡੀ ‘ਚ ਜਾ ਰਿਹਾ ਸੀ ਜਦੋਂ ਉਸਦੀ ਕਾਰ ਇੱਕ ਬੈਰੀਅਰ ਦੇ ਨਾਲ ਟਕਰਾ ਗਈ। ਇਸ ਮਗਰੋਂ ਹਾਦਸੇ ‘ਚ ਮਸ਼ਹੂਰ ਰਗਬੀ ਖਿਡਾਰੀ ਦੀ ਮੌਤ ਹੋ ਗਈ। ਜੋਸਫ ਸਿੰਪਕਿੰਸ ਨੇ ਨਿਊਜੀਲੈਂਡ ਵਿੱਚ ਹੀ ਆਪਣੇ ਰਗਬੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਹਾਲਾਂਕਿ ਬਾਅਦ ‘ਚ ਉਹ ਪਰਥ ਲਈ ਰਗਬੀ ਖੇਡਕੇ ਕਾਫੀ ਮਸ਼ਹੂਰ ਹੋਇਆ। ਕਈ ਮਸ਼ਹੂਰ ਕਲੱਬਾਂ ਲਈ ਖੇਡ ਚੁੱਕੇ ਜੋਸਫ ਨੂੰ ਰਗਬੀ ਵੈਸਟਰਨ ਆਸਟ੍ਰੇਲੀਆ ਵੀ ਸਨਮਾਨਿਤ ਕਰਨ ਦਾ ਐਲਾਨ ਕਰ ਚੁੱਕੀ ਹੈ।
