ਨਿਊਜ਼ੀਲੈਂਡ ਪੁਲਿਸ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਨਿਊਜ਼ੀਲੈਂਡ ਪੁਲਿਸ ਨੂੰ ਵੀ ਡੋਨੇਸ਼ਨ ਸਹਾਇਤਾ ਦੀ ਜ਼ਰੂਰਤ ਪੈ ਗਈ ਹੈ। ਦਰਅਸਲ ਕੈਂਟਰਬਰੀ ਪੁਲਿਸ ਦੇ ਕਰਮਚਾਰੀ ਆਪਣੇ ਸਹਿ ਕਰਮਚਾਰੀਆ ਦੀ ਮੱਦਦ ਲਈ ਡੋਨੇਸ਼ਨ ਬਾਕਸ ਲਗਾ ਕੇ ਮੱਦਦ ਮੰਗ ਰਹੇ ਹਨ। ਇੱਕ ਅਹਿਮ ਗੱਲ ਇਹ ਹੈ ਕਿ ਇੰਨ੍ਹਾਂ ਡੋਨੇਸ਼ਨ ਬਾਕਸਾਂ ਰਾਹੀਂ ਖਾਣ ਵਾਲਾ ਸਮਾਨ ਤੇ ਹੋਰ ਘਰੇਲੂ ਸਮਾਨ ਮੰਗਿਆ ਗਿਆ ਹੈ। ਦੱਸ ਦੇਈਏ ਕਿ ਪੁਲਿਸ ਕਰਮਚਾਰੀ ਤਨਖਾਹਾਂ ਦੇ ਵਾਧੇ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੀਤੇ 20 ਸਾਲਾਂ ਦੇ ਦੌਰਾਨ ਉਨ੍ਹਾਂ ਦੀਆਂ ਤਨਖਾਹਾਂ ਸਿਰਫ ਦੁੱਗਣੀਆਂ ਹੀ ਹੋਈਆਂ ਹਨ, ਜਦਕਿ ਮਹਿੰਗਾਈ ਦਰ ਕਿਤੇ ਜਿਆਦਾ ਵੱਧ ਚੁੱਕੀ ਹੈ। ਇਸੇ ਕਾਰਨ ਉਨ੍ਹਾਂ ਨੂੰ ਹੁਣ ਡੋਨੇਸ਼ਨ ਸਹਾਇਤਾ ਦੀ ਜ਼ਰੂਰਤ ਪੈ ਗਈ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਥੋੜ੍ਹਾ ਸਮਾਂ ਪਹਿਲਾ ਸਰਕਾਰ ਨੇ ਤਨਖਾਹਾਂ ‘ਚ ਕੁੱਝ ਵਾਧੇ ਦੀ ਪੇਸ਼ਕਸ਼ ਕੀਤੀ ਸੀ ਪਰ ਪੁਲਿਸ ਅਸੋਸੀਏਸ਼ਨ ਨੇ ਉਸ ਵਾਧੇ ਨੂੰ ਨਕਾਰ ਦਿੱਤਾ ਸੀ।
