[gtranslate]

ਜਵਾਕਾਂ ਨੂੰ ਪੁੱਠੇ ਰਾਹ ਨਾ ਪਾ ਦੇਣ ਆਹ ਸਟੋਰ ! ਆਕਲੈਂਡ ਦੇ ‘ਕੈਮਿਸਟ ਵੇਅਰਹਾਊਸ’ ‘ਚ ਸ਼ਰੇਆਮ ਵੇਚੇ ਜਾ ਰਹੇ ਨੇ ਸੈ-ਕ-ਸ ਟੋ-ਏ !

Chemist Warehouse New Zealand

ਆਕਲੈਂਡ ਤੋਂ ਇੱਕ ਹੈਰਾਨੀਜਨਕ ਤੇ ਮਾਪਿਆਂ ਦੀ ਚਿੰਤਾ ਵਧਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸਿਲਵੀਆ ਪਾਰਕ ਸਥਿਤ ਕੈਮਿਸਟ ਵੇਅਰਹਾਊਸ ਵਿੱਚ ਸ਼ਰੇਆਮ ਸੈ-ਕ-ਸ ਟੋ-ਏ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇਹ ਟੋ-ਏ ਸਟੋਰ ਵਿੱਚ ਬਹੁਤ ਘੱਟ ਉਚਾਈ ‘ਤੇ ਅਤੇ ਉਨ੍ਹਾਂ ਉਤਪਾਦਾਂ ਨਾਲ ਰੱਖੇ ਹੋਏ ਹਨ, ਜਿਨ੍ਹਾਂ ਨੂੰ ਖ੍ਰੀਦਣ ਲਈ ਮਾਪੇ ਆਪਣੇ ਬੱਚਿਆਂ ਸਮੇਤ ਵੀ ਸਟੋਰ ‘ਚ ਆਉਂਦੇ ਹਨ। ਹੈਮਿਲਟਨ ਦੀ ਇੱਕ ਮਾਂ ਨੇ ਕਿਹਾ ਕਿ ਬੱਚਿਆਂ ਲਈ ਇਹ ਬਿਲਕੁਲ ਵੀ ਠੀਕ ਮਾਹੌਲ ਨਹੀਂ ਹੈ। ਇੰਨਾਂ ਹੀ ਨਹੀਂ ਕਈ ਮਾਪੇ ਇਸ ਬਾਰੇ ਸ਼ਿਕਾਇਤ ਵੀ ਕਰ ਚੁੱਕੇ ਹਨ। ਜਵਾਕਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਇਹ ਸੈ-ਕ-ਸ ਟੋ-ਏ ਸਟੋਰ ‘ਚ ਨਾ ਵੇਚੇ ਜਾਣ। ਤੁਸੀਂ ਵੀ ਇਸ ਮਾਮਲੇ ਸਬੰਧੀ ਸਟੋਰ ਮੈਨੇਜਰ ਨੂੰ ਸ਼ਿਕਾਇਤ ਕਰ ਸਕਦੇ ਹੋ।

Leave a Reply

Your email address will not be published. Required fields are marked *