ਪਿਛਲੇ ਦਿਨੀ ਯੂਕਰੇਨ ਵਿੱਚ ਇੱਕ ਕੀਵੀ ਫੌਜੀ ਦਾ ਕਤਲ ਕੀਤਾ ਗਿਆ ਸੀ। ਪਰ ਹੁਣ ਵੱਡਾ ਸਵਾਲ ਇਹ ਹੈ ਕਿ ਸਰਕਾਰ ਨੂੰ ਇਹ ਨਹੀਂ ਪਤਾ ਕਿ ਯੂਕਰੇਨ ਵਿੱਚ ਮਾਰੇ ਗਏ ਨਿਊਜ਼ੀਲੈਂਡ ਦੇ ਸੈਨਿਕ ਦੀ ਲਾਸ਼ ਕਿੱਥੇ ਹੈ ? ਹਾਲਾਂਕਿ ਇਸ ਵਿੱਚ ਇਹ ਵੀ ਸ਼ੱਕ ਜਤਾਇਆ ਜਾ ਰਹਿ ਹੈ ਕਿ ਕੀ ਲਾਸ਼ ਰੂਸੀਆਂ ਕੋਲ ਹੈ। ਕਾਰਪੋਰਲ ਡੋਮਿਨਿਕ ਅਬੇਲਨ ਰੂਸੀ ਫੌਜਾਂ ਨਾਲ ਲੜਦੇ ਹੋਏ ਮਾਰਿਆ ਗਿਆ ਹੈ ਜਦੋਂ ਉਹ ਬਿਨਾਂ ਤਨਖਾਹ ਦੇ ਛੁੱਟੀ (leave without pay) ‘ਤੇ ਸੀ ਅਤੇ ਐਕਟਿਵ ਡਿਊਟੀ ‘ਤੇ ਨਹੀਂ ਸੀ। ਮੀਡੀਆਂ ਰਿਪੋਰਟਾਂ ਅਨੁਸਾਰ ਕੁੱਝ ਸੂਤਰਾਂ ਦਾ ਮੰਨਣਾ ਹੈ ਕਿ ਉਸਦੀ ਲਾਸ਼ ਰੂਸ ਦੇ ਕੋਲ ਹੈ ਪਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਇਹ ਸੱਚ ਹੈ ਜਾਂ ਨਹੀਂ।
ਵਿਦੇਸ਼ ਮਾਮਲਿਆਂ ਅਤੇ ਵਪਾਰ ਮੰਤਰਾਲੇ ਨੇ ਕਿਹਾ ਕਿ ਉਹ ਗੋਪਨੀਯਤਾ ਕਾਰਨਾਂ ਕਰਕੇ ਕੌਂਸਲਰ ਮਾਮਲਿਆਂ ‘ਤੇ ਟਿੱਪਣੀ ਨਹੀਂ ਕਰਨਗੇ। ਰੱਖਿਆ ਬਲ ਕੋਈ ਟਿੱਪਣੀ ਨਹੀਂ ਕਰੇਗਾ ਅਤੇ ਇਹ ਕਹਿਣ ਤੋਂ ਵੀ ਇਨਕਾਰ ਕੀਤਾ ਗਿਆ ਹੈ ਕਿ ਕੀ ਜਾਂਚ ਕੀਤੀ ਜਾ ਰਹੀ ਹੈ ਕੀ ਨਿਊਜ਼ੀਲੈਂਡ ਦੇ ਹੋਰ ਸੈਨਿਕ ਯੂਕਰੇਨ ਵਿੱਚ ਲੜ ਰਹੇ ਹਨ ਜਾਂ ਨਹੀਂ।