ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਆਪਣੀ ਡੇਲੀ ਡਾਇਟ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਇਸ ਨਾਲ ਮਾਂ ਅਤੇ ਅਣਜੰਮੇ ਬੱਚੇ ਦਾ ਵਧੀਆ ਵਿਕਾਸ ਹੋਣ ‘ਚ ਮਦਦ ਮਿਲਦੀ ਹੈ। ਇਸ ਅਵਸਥਾ ‘ਚ ਔਰਤਾਂ ਨੂੰ ਵੱਖ-ਵੱਖ ਚੀਜ਼ਾਂ ਖਾਣ ਦੀ ਕਰੇਵਿੰਗ ਹੁੰਦੀ ਹੈ। ਪਰ ਇਸ ਦੌਰਾਨ ਅਨਹੈਲਥੀ ਚੀਜ਼ਾਂ ਖਾਣ ਨਾਲ ਸਿਹਤ ਖਰਾਬ ਹੋ ਸਕਦੀ ਹੈ। ਅਜਿਹੇ ‘ਚ ਔਰਤਾਂ ਨੂੰ ਇਸ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਹਰੀਆਂ ਸਬਜ਼ੀਆਂ, ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪ੍ਰੇਗਨੈਂਟ ਔਰਤਾਂ ਦੁਆਰਾ ਕੀਵੀ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਪ੍ਰੋਟੀਨ, ਫੋਲੇਟ, ਫਾਈਬਰ, ਵਿਟਾਮਿਨ ਏ, ਸੀ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਆਦਿ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਔਰਤਾਂ ਨੂੰ ਸਾਰੇ ਜ਼ਰੂਰੀ ਤੱਤ ਆਸਾਨੀ ਨਾਲ ਮਿਲਣ ਦੇ ਨਾਲ ਹੈਲਥੀ ਰਹਿਣ ‘ਚ ਮਦਦ ਮਿਲਦੀ ਹੈ।
ਪ੍ਰੈਗਨੈਂਸੀ ਦੌਰਾਨ ਕੀਵੀ ਖਾਣ ਦੇ ਫਾਇਦੇ
ਆਇਰਨ ਦੀ ਕਮੀ ਹੋਵੇਗੀ ਪੂਰੀ : ਪ੍ਰੈਗਨੈਂਸੀ ਦੌਰਾਨ ਜ਼ਿਆਦਾਤਰ ਔਰਤਾਂ ਆਇਰਨ ਦੀ ਕਮੀ ਕਾਰਨ ਅਨੀਮੀਆ ਤੋਂ ਪੀੜਤ ਹੁੰਦੀਆਂ ਹਨ। ਇਸ ਕਾਰਨ ਸਕਿਨ ਪੀਲੀ ਪੈਣ ਲੱਗਦੀ ਹੈ। ਮਤਲੀ ਅਤੇ ਭੁੱਖ ਨਾ ਲੱਗਣ ਦੀ ਸਮੱਸਿਆ ਵੀ ਹੁੰਦੀ ਹੈ। ਰੈੱਡ ਬਲੱਡ ਸੈੱਲਜ਼ ਦੇ ਉਤਪਾਦਨ ਲਈ ਆਇਰਨ ਦੀ ਲੋੜ ਹੁੰਦੀ ਹੈ। ਉਹ ਸੈੱਲਾਂ ਵਿਚਕਾਰ ਆਕਸੀਜਨ ਟ੍ਰਾਂਸਪੋਰਟ ਕਰਨ ਲਈ ਵੀ ਕੰਮ ਕਰਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਨੂੰ ਊਰਜਾ ਉਤਪਾਦਨ ਲਈ ਵੀ ਜ਼ਰੂਰੀ ਮੰਨਿਆ ਜਾਂਦਾ ਹੈ। ਅਜਿਹੇ ‘ਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਅਤੇ ਅਨੀਮੀਆ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੀਵੀ ਖਾਣਾ ਬੈਸਟ ਆਪਸ਼ਨ ਹੈ।
ਥਕਾਵਟ ਅਤੇ ਕਮਜ਼ੋਰੀ ਹੋਵੇਗੀ ਦੂਰ : ਪੋਸ਼ਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਕੀਵੀ ਦਾ ਸੇਵਨ ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ।
ਪਾਚਨ ਸ਼ਕਤੀ ਵਧਾਏ : ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਕਬਜ਼, ਦਸਤ, ਸੋਜ਼, ਮਤਲੀ, ਪੇਟ ਦੀ ਪ੍ਰੇਸ਼ਾਨੀ, ਪੇਟ ਦਰਦ ਅਤੇ ਗੈਸਟਰਾਈਟਸ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਕੀਵੀ ਦਾ ਸੇਵਨ ਕਰਨਾ ਬੈਸਟ ਆਪਸ਼ਨ ਹੈ। ਇਸ ‘ਚ ਮੌਜੂਦ ਫਾਈਬਰ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਪ੍ਰੇਗਨੈਂਟ ਔਰਤਾਂ ਨੂੰ ਪਾਚਨ ਸ਼ਕਤੀ ਨੂੰ ਠੀਕ ਰੱਖਣ ਲਈ ਰੋਜ਼ਾਨਾ 1 ਕੀਵੀ ਦਾ ਸੇਵਨ ਕਰਨਾ ਚਾਹੀਦਾ ਹੈ।
ਸ਼ੂਗਰ ਦਾ ਖਤਰਾ ਹੋਵੇਗਾ ਘੱਟ : ਪ੍ਰੈਗਨੈਂਸੀ ਦੌਰਾਨ ਮਿੱਠੇ ਦੀ ਕਰੇਵਿੰਗ ਹੋਣ ‘ਤੇ ਕੀਵੀ ਖਾਣਾ ਬੈਸਟ ਆਪਸ਼ਨ ਹੈ। ਇਸ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਅਜਿਹੇ ‘ਚ ਇਸ ਦਾ ਸੇਵਨ ਸਰੀਰ ‘ਚ ਇਨਸੁਲਿਨ ਲੈਵਲ ਨੂੰ ਬਣਾਏ ਰੱਖਣ ‘ਚ ਮਦਦ ਕਰਦਾ ਹੈ। ਇਹ ਸਭ ਮਿਲ ਕੇ ਖੂਨ ‘ਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਅਜਿਹੇ ‘ਚ ਪ੍ਰੈਗਨੈਂਸੀ ਦੌਰਾਨ ਸ਼ੂਗਰ ਹੋਣ ਦਾ ਖਤਰਾ ਘੱਟ ਹੁੰਦਾ ਹੈ।
ਬੱਚੇ ਦੇ ਵਿਕਾਸ ਲਈ ਲਾਭਦਾਇਕ : ਕੀਵੀ ਦਾ ਸੇਵਨ ਦਿਮਾਗ ਦੇ ਨਾਲ-ਨਾਲ ਦਿਮਾਗੀ ਪ੍ਰਣਾਲੀ ਦੇ ਵਿਕਾਸ ‘ਚ ਮਦਦ ਕਰਦਾ ਹੈ। ਅਜਿਹੇ ‘ਚ ਇਹ ਅਣਜੰਮੇ ਬੱਚੇ ਨੂੰ ਨਿਊਰੋਲੌਜੀਕਲ ਸਮੱਸਿਆਵਾਂ ਤੋਂ ਬਚਾਉਂਦਾ ਹੈ। ਨਾਲ ਹੀ, ਇਸ ‘ਚ ਮੌਜੂਦ ਫੋਲਿਕ ਐਸਿਡ ਸੈੱਲਾਂ ਦੇ ਗਠਨ ਅਤੇ ਰੱਖ-ਰਖਾਅ ਲਈ ਇੱਕ ਮਹੱਤਵਪੂਰਨ ਤੱਤ ਮੰਨਿਆ ਜਾਂਦਾ ਹੈ। ਇਹ ਬੱਚੇ ਦੇ ਕਈ ਮਹੱਤਵਪੂਰਨ ਅੰਗਾਂ ਦੇ ਵਿਕਾਸ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਪ੍ਰੈਗਨੈਂਸੀ ‘ਚ ਗਰਭਪਾਤ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਸਿਹਤ ਮਾਹਿਰਾਂ ਮੁਤਾਬਿਕ ਜ਼ਿਆਦਾ ਕੀਵੀ ਖਾਣ ਨਾਲ ਐਲਰਜੀ ਹੋ ਸਕਦੀ ਹੈ। ਇਸ ਕਾਰਨ ਚਿਹਰੇ ‘ਤੇ ਜਲਨ, ਰੈਸ਼ੇਜ ਅਤੇ ਸੋਜ ਦੀ ਸ਼ਿਕਾਇਤ ਹੋ ਸਕਦੀ ਹੈ।
ਜ਼ਿਆਦਾ ਕੀਵੀ ਖਾਣ ਨਾਲ ਖੁਜਲੀ ਹੋ ਸਕਦੀ ਹੈ, ਜਿਸ ਕਾਰਨ ਤੁਹਾਨੂੰ ਬੁੱਲ੍ਹਾਂ ਅਤੇ ਜੀਭ ‘ਤੇ ਸੋਜ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਐਲਰਜੀ ਹੋਵੇ, ਕੀਵੀ ਖਾਣ ਨਾਲ ਉਨ੍ਹਾਂ ਦੀ ਸਮੱਸਿਆ ਵਧ ਸਕਦੀ ਹੈ। ਅਜਿਹੇ ‘ਚ ਇਸ ਦਾ ਸੇਵਨ ਨਾ ਕਰਨਾ ਹੀ ਵਧੀਆ ਹੈ।