ਯੂਕਰੇਨ ਵਿੱਚ ਕੀਵੀਆਂ ਨੂੰ ਵਿਦੇਸ਼ ਮਾਮਲਿਆਂ ਅਤੇ ਵਪਾਰ ਮੰਤਰਾਲੇ ਨੇ ਤੁਰੰਤ ਦੇਸ਼ ਤੋਂ ਬਾਹਰ ਜਾਣ ਭਾਵ ਦੇਸ਼ ਛੱਡਣ ਲਈ ਕਿਹਾ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਮਰਥਨ ਸੀਮਤ ਰਹੇਗਾ। 33 ਨਿਊਜ਼ੀਲੈਂਡਰ ਵਰਤਮਾਨ ਵਿੱਚ ਯੂਕਰੇਨ ਵਿੱਚ ਹੋਣ ਵਜੋਂ ਰਜਿਸਟਰਡ ਹਨ। ਵਿਦੇਸ਼ ਮੰਤਰੀ ਨਨਾਇਆ ਮਹੁਤਾ ਨੇ ਬੀਤੇ ਦਿਨ ਕਿਹਾ ਕਿ ਯੂਕਰੇਨ ਨਾਲ ਨਿਊਜੀਲ਼ੈਂਡ ਦੇ ਡਿਪਲੋਮੈਟਿਕ ਨਾਤੇਦਾਰੀ ਜਿਆਦਾ ਚੰਗੀ ਨਹੀਂ ਹੈ ਜਿਸ ਕਾਰਨ ਕੀਵੀਆਂ ਨੂੰ ਉੱਥੇ ਕੋਂਸੁਲਰ ਸੇਵਾਵਾਂ ਪ੍ਰਦਾਨ ਕਰਨਾ ਬਹੁਤ ਔਖਾ ਹੈ।
ਦੱਸ ਦੇਈਏ ਕਿ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਜਲਦੀ ਹੀ ਯੂਕਰੇਨ ‘ਤੇ ਹਮਲਾ ਕਰ ਉਸ ‘ਤੇ ਕਬਜ਼ਾ ਕਰ ਲਵੇਗਾ। ਦੇਸ਼ ‘ਚ ਉਦੋਂ ਤੋਂ ਹੀ ਹਫੜਾ-ਦਫੜੀ ਵਰਗੀ ਸਥਿਤੀ ਬਣੀ ਹੋਈ ਹੈ। ਨਿਊਜ਼ੀਲੈਂਡ ਸਮੇਤ ਦਰਜਨ ਤੋਂ ਵੱਧ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਿਹਾ ਹੈ। ਅਮਰੀਕਾ, ਬ੍ਰਿਟੇਨ ਅਤੇ ਜਰਮਨੀ ਉਨ੍ਹਾਂ ਦੇਸ਼ਾਂ ‘ਚ ਸ਼ਾਮਿਲ ਹਨ, ਜਿਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਿਹਾ ਹੈ। ਦੂਜੇ ਪਾਸੇ, ਰੂਸ ਨੇ ਯੂਕਰੇਨ ਨਾਲ ਲੱਗਦੀ ਸਰਹੱਦ ‘ਤੇ ਲਗਭਗ 100,000 ਸੈਨਿਕ ਤਾਇਨਾਤ ਕੀਤੇ ਹਨ ਪਰ ਕਿਸੇ ਵੀ ਹਮਲੇ ਜਾਂ ਕਬਜ਼ੇ ਤੋਂ ਸਾਫ਼ ਇਨਕਾਰ ਕੀਤਾ ਹੈ। ਇਸ ਸਭ ਦੇ ਵਿਚਕਾਰ ਸ਼ਨੀਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ‘ਤੇ ਗੱਲ ਕੀਤੀ।