ਇੱਕ 21 ਸਾਲਾ ਨਿਊਜ਼ੀਲੈਂਡਰ ਨੂੰ ਆਪਣੇ ਸਾਮਾਨ ਵਿੱਚ 20 ਕਿਲੋ ਕੋਕੀਨ ਲੁਕਾ ਕੇ ਆਸਟ੍ਰੇਲੀਆ ਵਿੱਚ ਲਿਆਉਣ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਆਸਟ੍ਰੇਲੀਆਈ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ 1 ਫਰਵਰੀ ਨੂੰ 21 ਸਾਲਾ ਨੌਜਵਾਨ ਨੂੰ ਸੰਯੁਕਤ ਰਾਜ ਤੋਂ ਸਿਡਨੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਸਾਮਾਨ ਦੀ ਜਾਂਚ ਮਗਰੋਂ ਫੜਿਆ ਸੀ। ਉਨ੍ਹਾਂ ਨੂੰ ਕਥਿਤ ਤੌਰ ‘ਤੇ ਉਸ ਵਿਅਕਤੀ ਦੇ ਸੂਟਕੇਸ ਵਿੱਚ ਲੁਕਾਏ ਗਏ ਚਿੱਟੇ ਪਦਾਰਥ ਦੇ 22 ਵੈਕਿਊਮ ਸੀਲਬੰਦ ਪੈਕੇਜ ਮਿਲੇ ਸਨ। ਸ਼ੁਰੂਆਤੀ ਜਾਂਚ ਵਿੱਚ ਕੋਕੀਨ ਲਈ ਸਕਾਰਾਤਮਕ ਨਤੀਜਾ ਆਇਆ ਸੀ ਅਤੇ ਆਸਟ੍ਰੇਲੀਆਈ ਬਾਰਡਰ ਫੋਰਸ ਨੇ ਪੁਲਿਸ ਨੂੰ ਸੁਚੇਤ ਕੀਤਾ ਸੀ। ਕੋਕੀਨ ਦੀ ਇਹ ਮਾਤਰਾ ਲਗਭਗ 100,000 ਸਟ੍ਰੀਟ ਡੀਲਾਂ ਵੱਜੋਂ ਵੇਚੀ ਜਾ ਸਕਦੀ ਸੀ ਜਿਸਦੀ ਅਨੁਮਾਨਿਤ ਕੀਮਤ NZD$7.17 ਮਿਲੀਅਨ ਹੈ।