[gtranslate]

ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਚੋਣਾਂ ਨਾ ਲੜਨ ਦਾ ਐਲਾਨ, ਕਿਸਾਨ ਆਗੂਆਂ ਨੂੰ ਵੀ ਦਿੱਤੀ ਇਹ ਸਲਾਹ

sukhpreet singh all news upload 30/12/2021 1.ਕਨੌਜ : ਮੰਚ ‘ਤੇ ਬੈਠਣ ਨੂੰ ਲੈ ਕੇ ਆਪਸ ‘ਚ ਭਿੜੇ ਭਾਜਪਾ ਆਗੂ, ਗਾਲੀ-ਗਲੋਚ ਤੋਂ ਹੱਥੋਪਾਈ ਤੱਕ ਪਹੁੰਚੀ ਗੱਲ https://dailypost.in/news/national/leaders-clash-with-each-other-on-stage/ 2.ਮੈਕਸੀਕੋ ਦੇ ਸਿਲਾਓ ‘ਚ ਹੋਈ ਫਾਇਰਿੰਗ ਦੋ ਬੱਚਿਆਂ ਸਮੇਤ 8 ਲੋਕਾਂ ਦੀ ਮੌਤ https://dailypost.in/news/international/gun-attack-in-mexico-kills-8/ 3.ਸ਼੍ਰੋਮਣੀ ਅਕਾਲੀ ਦਲ ਨੇ ਭਾਈ ਮਨਜੀਤ ਸਿੰਘ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਕੀਤਾ ਨਿਯੁਕਤ https://dailypost.in/news/punjab/akali-dal-party-punjab/bhai-manjit-singh-has-been-appointed/ 4.CEC ਸੁਸ਼ੀਲ ਚੰਦਰਾ ਦਾ ਐਲਾਨ, 5 ਜਨਵਰੀ ਮਗਰੋਂ ਵੱਜੇਗਾ ਪੰਜ ਰਾਜਾਂ ‘ਚ ਚੋਣ ਬਿਗੁਲ https://dailypost.in/news/national/election-commission-press-conference/ 5.ਪੰਜਾਬ ਕਾਂਗਰਸ ‘ਚ ਇੱਕ ਹੋਰ ਧਮਾਕਾ, ਲਾਲੀ ਮਜੀਠੀਆ ਨੇ ਪਨਗ੍ਰੇਨ ਦੀ ਚੇਅਰਮੈਨੀ ਤੋਂ ਦਿੱਤਾ ਅਸਤੀਫ਼ਾ https://dailypost.in/news/punjab/congress-party-punjab/congress-leader-lalli-majithia-resigns/ 6.BJP ‘ਚ ਸ਼ਾਮਲ ਹੋ ਸਕਦੇ ਨੇ ਲਾਲੀ ਮਜੀਠੀਆ, ਕਾਂਗਰਸ ਨੂੰ ਲੱਗੇਗਾ ਇਕ ਹੋਰ ਝਟਕਾ https://dailypost.in/news/punjab/congress-party-punjab/lalli-majithia-resigned-likely-to-join/ 7.‘ਜੇਕਰ ਸਾਰੀਆਂ ਖੇਤਰੀ ਪਾਰਟੀਆਂ ਹੋਣ ਇਕਜੁੱਟ ਤਾਂ ਭਾਜਪਾ ਨੂੰ ਹਰਾਉਣਾ ਬਹੁਤ ਆਸਾਨ ਖੇਡ’ : ਮਮਤਾ ਬੈਨਰਜੀ https://dailypost.in/news/national/mamata-banerjee-on-regional-parties/ 8.ਮੁਗਲ ਬਾਦਸ਼ਾਹ ਦੀ ਵਾਰਸ ਸੁਲਤਾਨਾ ਬੇਗਮ ਨੇ ਲਾਲ ਕਿਲ੍ਹੇ ‘ਤੇ ਠੋਕਿਆ ਦਾਅਵਾ, ਕਿਹਾ- ‘ਮੇਰਾ ਹੈ’ https://dailypost.in/news/national/mughal-dynasty-claims-ownership-of-red-fort/ 9.ਰੌਸ ਟੇਲਰ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ, ਇਸ ਟੀਮ ਖਿਲਾਫ ਖੇਡਣਗੇ ਆਖਰੀ ਟੈਸਟ https://dailypost.in/news/sports/ross-taylor-announces-retirement/ 10.ਸੈਂਚੁਰੀਅਨ ‘ਚ ਜਿੱਤਣ ਵਾਲਾ ਪਹਿਲਾ ਏਸ਼ੀਆਈ ਦੇਸ਼ ਬਣ ਭਾਰਤ ਨੇ ਤੋੜਿਆ ਦੱਖਣੀ ਅਫਰੀਕਾ ਦਾ ਘਮੰਡ! https://dailypost.in/news/sports/team-india-beat-southafrica-in-centurion/ 11.ਜਾਰਡਨ ਦੀ ਸੰਸਦ ਵਿੱਚ ਭਿੜੇ ਨੇਤਾ, ਮੀਂਹ ਵਾਂਗ ਵਰਾਏ ਇੱਕ ਦੂਜੇ ‘ਤੇ ਲੱਤਾਂ ਤੇ ਘਸੁੰਨ-ਮੁੱਕੇ https://dailypost.in/news/international/jordan-parliament-fight/

ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਬੀਤੇ ਦਿਨੀਂ ਕਿਸਾਨ ਯੂਨੀਅਨ ਨੇ ਸੰਯੁਕਤ ਸਮਾਜ ਮੋਰਚਾ ਹੇਠ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਪੰਜਾਬ ਚੋਣਾਂ ਬਾਰੇ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੇ ਸਿੰਘ ਢੁਡੀਕੇ ਦਾ ਬਿਆਨ ਆਇਆ ਹੈ। ਦਰਅਸਲ ਕਿਰਤੀ ਕਿਸਾਨ ਯੂਨੀਅਨ ਨੇ ਸੰਯੁਕਤ ਸਮਾਜ ਮੋਰਚਾ ਦਾ ਸਮਰਥਨ ਕਰਨ ਅਤੇ ਇਸ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਯੂਨੀਅਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਚੋਣਾਂ ਨਹੀਂ ਲੜੀਆਂ ਜਾਣਗੀਆਂ ਅਤੇ ਨਾ ਹੀ ਕੋਈ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਯੂਨੀਅਨ ਨੇ ਬਾਕੀ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਕਿ ਉਹ ਸਿਆਸਤ ਛੱਡ ਕੇ ਵਾਪਿਸ ਆ ਜਾਣ।

ਢੁਡੀਕੇ ਨੇ ਕਿਹਾ ਕਿ ਹਾਲੇ ਕਿਸਾਨਾਂ ਦੇ ਵੱਡੇ ਮਸਲੇ ਹੱਲ ਨਹੀਂ ਹੋਏ ਹਨ। ਉਨ੍ਹਾਂ ਦੂਜੇ ਕਿਸਾਨ ਨੇਤਾਵਾਂ ਨੂੰ ਅਪੀਲ ਕੀਤੀ ਕਿ ਹਾਲੇ ਕਿਸਾਨਾਂ ਦੀ ਲੜਾਈ ਪੂਰੀ ਨਹੀਂ ਹੋਈ ਹੈ। ਇਸ ਲਈ ਉਹ ਚੋਣਾਂ ਬਾਰੇ ਮੁੜ ਤੋਂ ਫੈਸਲਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਸਾਥੀ ਵਾਪਿਸ ਨਹੀਂ ਆਏ ਤਾਂ ਉਨ੍ਹਾਂ ਨਾਲ ਵੀ ਉਹੀ ਕੁੱਝ ਹੋਵੇਗਾ ਜੋ ਦੂਜੇ ਰਾਜਨੀਤਕ ਪਾਰਟੀਆਂ ਨਾਲ ਹੋ ਰਿਹਾ ਹੈ। ਇਸ ਮੌਕੇ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਜਿਹੜੇ ਕਿਸਾਨ ਨੇਤਾ ਚੋਣ ਮੈਦਾਨ ਵਿੱਚ ਉਤਰਣ ਦੀ ਤਿਆਰੀ ਵਿੱਚ ਲੱਗੇ ਹਨ, ਉਹ ਆਪਣੇ ਫੈਸਲੇ ਉਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਅਸੀਂ ਚੋਣਾਂ ਦੌਰਾਨ ਇੱਕ ਮੁਹਿੰਮ ਚਲਾ ਕੇ ਜਨਤਕ ਮੁੱਦੇ ਚੁੱਕਾਂਗੇ।

Leave a Reply

Your email address will not be published. Required fields are marked *