ਜੇਕਰ ਤੁਹਾਨੂੰ ਗੁਰਦੇ ਦੀ ਪੱਥਰੀ ਦੀ ਸ਼ਿਕਾਇਤ ਹੈ, ਤਾਂ ਤੁਹਾਨੂੰ ਪੋਟਾਸ਼ੀਅਮ, ਫਾਸਫੋਰਸ ਅਤੇ ਸੋਡੀਅਮ ਦੇ ਜ਼ਿਆਦਾ ਸੇਵਨ ਤੋਂ ਬਚਣਾ ਚਾਹੀਦਾ ਹੈ। ਜਾਣੋ ਇਸ ਹਾਲਤ ਵਿੱਚ ਤੁਹਾਨੂੰ ਕਿਹੜੇ ਫਲਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਐਵੋਕਾਡੋ: ਇਸ ਵਿਦੇਸ਼ੀ ਭੋਜਨ ਵਿੱਚ ਸੋਡੀਅਮ ਅਤੇ ਫਾਸਫੋਰਸ ਨਹੀਂ ਪਾਇਆ ਜਾਂਦਾ, ਪਰ ਇਸਨੂੰ ਪੋਟਾਸ਼ੀਅਮ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਗੁਰਦੇ ਦੀ ਪੱਥਰੀ ਦੀ ਸ਼ਕਾਇਤ ਹੈ ਤਾਂ ਵੀ ਐਵੋਕਾਡੋ ਖਾਣ ਦੀ ਗਲਤੀ ਨਾ ਕਰੋ।
ਕੇਲਾ ਨਾ ਖਾਓ : ਕੇਲਾ ਕੈਲਸ਼ੀਅਮ ਅਤੇ ਪੋਟਾਸ਼ੀਅਮ ਦਾ ਸਭ ਤੋਂ ਵਧੀਆ ਸਰੋਤ ਹੈ ਅਤੇ ਇਸ ਵਿਚ ਕੁਦਰਤੀ ਸ਼ੂਗਰ ਵੀ ਜ਼ਿਆਦਾ ਹੁੰਦੀ ਹੈ। ਕਿਡਨੀ ਸਟੋਨ ਅਤੇ ਸ਼ੂਗਰ ਦੇ ਰੋਗੀਆਂ ਨੂੰ ਇਸ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।
ਸੰਤਰਾ: ਜ਼ਰੂਰੀ ਵਿਟਾਮਿਨ ਸੀ ਤੋਂ ਇਲਾਵਾ ਸਰਦੀਆਂ ਵਿੱਚ ਉਪਲਬਧ ਇਹ ਫਲ ਪੋਟਾਸ਼ੀਅਮ ਦਾ ਵੀ ਇੱਕ ਸਰੋਤ ਹੈ। ਜੇਕਰ ਤੁਹਾਨੂੰ ਗੁਰਦੇ ਦੀ ਪੱਥਰੀ ਹੈ ਜਾਂ ਇਸ ਦੀ ਸ਼ਿਕਾਇਤ ਨਾਲ ਜੂਝ ਰਹੇ ਹੋ ਤਾਂ ਸੰਤਰੇ ਜਾਂ ਇਸ ਦੇ ਜੂਸ ਦਾ ਘੱਟ ਹੀ ਸੇਵਨ ਕਰੋ।
ਕੀਵੀ ਵੀ ਨਾ ਖਾਓ : ਕੀ ਤੁਸੀਂ ਜਾਣਦੇ ਹੋ ਕਿ ਕੀਵੀ ਦੇ ਸੇਵਨ ਨਾਲ ਕਿਡਨੀ ਦੀ ਸਮੱਸਿਆ ਵੀ ਵੱਧ ਸਕਦੀ ਹੈ। ਦਰਅਸਲ, ਇਸ ਵਿੱਚ ਆਕਸੀਲੇਟ ਹੁੰਦਾ ਹੈ, ਜਿਸਦਾ ਸੇਵਨ ਗੁਰਦੇ ਦੀ ਪੱਥਰੀ ਦੀ ਸਮੱਸਿਆ ਵਿੱਚ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ।
Disclaimer : ਇਹ ਲੇਖ ਆਮ ਜਾਣਕਾਰੀ ਲਈ ਹੈ, ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।