ਨਿਊ ਸਾਊਥ ਵੇਲਜ਼ ਤੋਂ ਸਿੱਖਾਂ ਅਤੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਉਣ ਵਾਲੀ ਇੱਕ ਖਬਰ ਸਾਹਮਣੇ ਆਈ ਹੈ। ਦਰਅਸਲ ਨਿਊ ਸਾਊਥ ਵੇਲਜ਼ ਦੇ ਸ਼ਹਿਰ ਗ੍ਰਿਫਿਥ ਵਿੱਚ ਇੱਕ ਚੌਂਕ ਦਾ ਨਾਮ ‘ਖਾਲਸਾ ਚੌਂਕ’ (khalsa chowk) ਰੱਖਿਆ ਗਿਆ ਹੈ। ਇੱਕ ਖ਼ਬਰ ਅਨੁਸਾਰ ਗ੍ਰਿਫਿਥ ਸਥਿਤ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਪੈਂਦੇ ਕਿਡਮੇਨ ਵੇਅ ਤੇ ਥੋਰਨ ਰੋਡ ਦੇ ਚੌਂਕ ਦਾ ਨਾਮ ਬਦਲਣ ਨੂੰ ਲੈ ਕੇ ਸਿਟੀ ਕਾਉਂਸਲ ਨੇ ਆਰਜੀ ਮਨਜੂਰੀ ਦੇ ਦਿੱਤੀ ਹੈ। ਉੱਥੇ ਹੀ ਇਸ ਸਬੰਧੀ ਪਬਲਿਕ ਸਬਮਿਸ਼ਨਾਂ ਦਾ ਅਖੀਰਲਾ ਸਮਾਂ 4 ਸਤੰਬਰ ਰੱਖਿਆ ਗਿਆ ਹੈ। ਤੁਸੀਂ ਵੀ ਅੱਗੇ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰ ਇਸ ਫੈਸਲੇ ਦੇ ਹੱਕ ਵਿੱਚ ਸਬਮਿਸ਼ ਜਮਾਂ ਕਰਵਾ ਸਕਦੇ ਹੋ।
