ਬਾਲੀਵੁੱਡ ਜੋੜਾ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਹੁਣ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਫਿਲਮ ਸ਼ੇਰ ਸ਼ਾਹ ਦੀ ਆਨ-ਸਕਰੀਨ ਕੈਮਿਸਟਰੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਵਾਲੀ ਇਹ ਜੋੜੀ ਅਸਲ ਜ਼ਿੰਦਗੀ ‘ਚ ਵੀ ਜੋੜੀ ਬਣ ਗਈ ਹੈ। ਫਿਲਮ ਦੀ ਸ਼ੂਟਿੰਗ ਦੌਰਾਨ ਦੋਵੇਂ ਇੱਕ ਦੂਜੇ ਨੇੜੇ ਆਏ ਸਨ ਅਤੇ ਦੋਵਾਂ ਨੂੰ ਪਿਆਰ ਹੋ ਗਿਆ ਸੀ। ਉਨ੍ਹਾਂ ਨੇ ਆਪਣੇ ਵਿਆਹ ਲਈ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਨੂੰ ਚੁਣਿਆ ਸੀ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਇੰਡਸਟਰੀ ਦੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ।
ਜੋੜੇ ਨੇ ਆਪਣੇ ਵਿਆਹ ਨੂੰ ਗੁਪਤ ਰੱਖਿਆ ਹੈ ਅਤੇ ਜਿੱਥੇ ਵਿਆਹ ਹੋਇਆ ਹੈ ਉੱਥੇ ਮਹਿਮਾਨਾਂ ਲਈ ਵੀ ਨੋ-ਫੋਨ ਨੀਤੀ ਸੀ।