[gtranslate]

13 ਨਵੰਬਰ ਨੂੰ ਪਿੰਡ ਮਿੱਠਾਪੁਰ ਦੇ ਮਨਪ੍ਰੀਤ ਸਿੰਘ ਤੇ ਨੀਰਜ ਚੋਪੜਾ ਸਣੇ ਇੰਨ੍ਹਾਂ 12 ਖਿਡਾਰੀਆਂ ਨੂੰ ਮਿਲੇਗਾ ‘ਖੇਲ ਰਤਨ’

khel ratna award 2021 winners

13 ਨਵੰਬਰ ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰੀ ਖੇਡ ਪੁਰਸਕਾਰ ਦਿੱਤੇ ਜਾਣਗੇ। ਇਸ ਦੌਰਾਨ ਟੋਕੀਓ ਓਲੰਪਿਕ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਵਾਲੇ ਨੀਰਜ ਚੋਪੜਾ ਸਮੇਤ 12 ਖਿਡਾਰੀਆਂ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਸਾਰੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੁਨੀਆ ਭਰ ਦੇ ਖਿਡਾਰੀਆਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਸੀ।

ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਮੰਗਲਵਾਰ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਜੇਤੂਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ, ਜਿਸ ਨਾਲ ਦੇਸ਼ ਦੇ ਸਰਵਉੱਚ ਖੇਡ ਪੁਰਸਕਾਰ ਦੇ ਜੇਤੂਆਂ ਦੀ ਇਸ ਸਾਲ ਦੀ ਗਿਣਤੀ 12 ਹੋ ਗਈ ਹੈ। ਪੁਰਸਕਾਰ ਸਮਾਰੋਹ 13 ਨਵੰਬਰ ਨੂੰ ਰਾਸ਼ਟਰਪਤੀ ਭਵਨ ਵਿੱਚ ਹੋਵੇਗਾ। ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਪੈਰਾਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਹਨ। ਇਨ੍ਹਾਂ ‘ਚ ਕ੍ਰਿਕਟਰ ਸ਼ਿਖਰ ਧਵਨ ਵੀ ਸ਼ਾਮਿਲ ਹਨ। ਖੇਡ ਮੰਤਰਾਲੇ ਦੇ ਅਨੁਸਾਰ, “ਭਾਰਤ ਦੇ ਰਾਸ਼ਟਰਪਤੀ 13 ਨਵੰਬਰ, 2021 (ਸ਼ਨੀਵਾਰ) ਨੂੰ ਸ਼ਾਮ 4.30 ਵਜੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਵਿਸ਼ੇਸ਼ ਤੌਰ ‘ਤੇ ਆਯੋਜਿਤ ਸਮਾਰੋਹ ਵਿੱਚ ਪੁਰਸਕਾਰ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ।” ਇਹ ਸਮਾਰੋਹ ਪਿਛਲੇ ਸਾਲ ਕੋਵਿਡ-19 ਮਹਾਂਮਾਰੀ ਦੇ ਕਾਰਨ ਔਨਲਾਈਨ ਆਯੋਜਿਤ ਕੀਤਾ ਗਿਆ ਸੀ।

ਖੇਲ ਰਤਨ ਪੁਰਸਕਾਰ ਵਿੱਚ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਇੱਕ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ। ਜਦਕਿ ਅਰਜੁਨ ਐਵਾਰਡੀ ਨੂੰ 15 ਲੱਖ ਦੀ ਇਨਾਮੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ। ਸਾਲ 2020 ਤੋਂ ਪਹਿਲਾਂ ਖੇਲ ਰਤਨ ਐਵਾਰਡੀ ਨੂੰ 7.50 ਲੱਖ ਰੁਪਏ ਦਿੱਤੇ ਜਾਂਦੇ ਸਨ ਜਦਕਿ ਅਰਜੁਨ ਐਵਾਰਡੀ ਨੂੰ 5 ਲੱਖ ਰੁਪਏ ਦਿੱਤੇ ਜਾਂਦੇ ਸਨ।

ਮੌਲਾਨਾ ਅਬੁਲ ਕਲਾਮ ਆਜ਼ਾਦ (MACA) ਟਰਾਫੀ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦੀ ਸੂਚੀ
ਨੀਰਜ ਚੋਪੜਾ (ਐਥਲੈਟਿਕਸ), ਰਵੀ ਕੁਮਾਰ (ਕੁਸ਼ਤੀ), ਲਵਲੀਨਾ ਬੋਰਗੋਹੇਨ (ਬਾਕਸਿੰਗ), ਮਨਪ੍ਰੀਤ ਸਿੰਘ (ਹਾਕੀ), ਪੀਆਰ ਸ਼੍ਰੀਜੇਸ਼ (ਹਾਕੀ), ਅਵਨੀ ਲੇਖਰਾ (ਪੈਰਾ ਸ਼ੂਟਿੰਗ), ਸੁਮਿਤ ਅੰਤਿਲ (ਪੈਰਾ ਅਥਲੈਟਿਕਸ), ਪ੍ਰਮੋਦ ਭਗਤ (ਪੈਰਾ ਬੈਡਮਿੰਟਨ), ਕ੍ਰਿਸ਼ਨਾ ਨਗਰ (ਪੈਰਾ ਬੈਡਮਿੰਟਨ), ਮਨੀਸ਼ ਨਰਵਾਲ (ਪੈਰਾ ਸ਼ੂਟਿੰਗ), ਮਿਤਾਲੀ ਰਾਜ (ਕ੍ਰਿਕਟ), ਸੁਨੀਲ ਛੇਤਰੀ (ਫੁੱਟਬਾਲ)।

ਅਰਜੁਨ ਐਵਾਰਡੀ ਖਿਡਾਰੀਆਂ ਦੀ ਸੂਚੀ
ਅਰਪਿੰਦਰ ਸਿੰਘ (ਅਥਲੈਟਿਕਸ), ਸਿਮਰਨਜੀਤ ਕੌਰ (ਬਾਕਸਿੰਗ), ਸ਼ਿਖਰ ਧਵਨ (ਕ੍ਰਿਕਟ), ਸੀਏ ਭਵਾਨੀ ਦੇਵੀ (ਤਲਵਾਰਬਾਜ਼ੀ), ਮੋਨਿਕਾ (ਹਾਕੀ), ਵੰਦਨਾ ਕਟਾਰੀਆ (ਹਾਕੀ), ਸੰਦੀਪ ਨਰਵਾਲ (ਕਬੱਡੀ), ਹਿਮਾਨੀ ਉੱਤਮ ਪਰਬ (ਮੱਲਖੰਬ), ਅਭਿਸ਼ੇਕ ਵਰਮਾ (ਸ਼ੂਟਿੰਗ), ਅੰਕਿਤਾ ਰੈਨਾ (ਟੈਨਿਸ), ਦੀਪਕ ਪੂਨੀਆ (ਕੁਸ਼ਤੀ), ਦਿਲਪ੍ਰੀਤ ਸਿੰਘ (ਹਾਕੀ), ਹਰਮਨਪ੍ਰੀਤ ਸਿੰਘ (ਹਾਕੀ), ਰੁਪਿੰਦਰ ਪਾਲ ਸਿੰਘ (ਹਾਕੀ), ਸੁਰਿੰਦਰ ਕੁਮਾਰ (ਹਾਕੀ), ਅਮਿਤ ਰੋਹੀਦਾਸ (ਹਾਕੀ), ਬੀਰੇਂਦਰ ਲਾਕੜਾ (ਹਾਕੀ), ਸੁਮਿਤ (ਹਾਕੀ), ਨੀਲਕੰਤ ਸ਼ਰਮਾ (ਹਾਕੀ), ਹਾਰਦਿਕ ਸਿੰਘ (ਹਾਕੀ), ਵਿਵੇਕ ਸਾਗਰ ਪ੍ਰਸਾਦ (ਹਾਕੀ), ਗੁਰਜੰਟ ਸਿੰਘ (ਹਾਕੀ), ਮਨਦੀਪ ਸਿੰਘ (ਹਾਕੀ), ਸ਼ਮਸ਼ੇਰ ਸਿੰਘ (ਹਾਕੀ), ਲਲਿਤ ਕੁਮਾਰ ਉਪਾਧਿਆਏ ( ਹਾਕੀ), ਵਰੁਣ ਕੁਮਾਰ (ਹਾਕੀ), ਸਿਮਰਨਜੀਤ ਸਿੰਘ (ਹਾਕੀ), ਯੋਗੇਸ਼ ਕਥੂਨੀਆ (ਪੈਰਾ ਅਥਲੈਟਿਕਸ), ਨਿਸ਼ਾਦ ਕੁਮਾਰ (ਪੈਰਾ ਅਥਲੈਟਿਕਸ), ਪ੍ਰਵੀਨ ਕੁਮਾਰ (ਪੈਰਾ ਅਥਲੈਟਿਕਸ), ਸੁਹਾਸ਼ ਯਤੀਰਾਜ (ਪੈਰਾ ਬੈਡਮਿੰਟਨ), ਸਿੰਘਰਾਜ ਅਧਾਨਾ (ਪੈਰਾ ਸ਼ੂਟਿੰਗ), ਭਾਵਨਾ ਪਟੇਲ (ਪੈਰਾ ਟੇਬਲ ਟੈਨਿਸ), ਹਰਵਿੰਦਰ ਸਿੰਘ (ਪੈਰਾ ਤੀਰਅੰਦਾਜ਼ੀ) ਅਤੇ ਸ਼ਰਦ ਕੁਮਾਰ (ਪੈਰਾ ਅਥਲੈਟਿਕਸ)।

ਦਰੋਣਾਚਾਰੀਆ ਪੁਰਸਕਾਰ ਲਈ ਕੁੱਲ 10 ਕੋਚਾਂ ਦੀ ਚੋਣ ਕੀਤੀ ਗਈ ਹੈ। ਲਾਈਫਟਾਈਮ ਅਚੀਵਮੈਂਟ ਸ਼੍ਰੇਣੀ ਵਿੱਚ ਟੀ.ਪੀ.ਓਸੇਫ (ਐਥਲੈਟਿਕਸ), ਸਰਕਾਰ ਤਲਵਾਰ (ਕ੍ਰਿਕਟ), ਸਰਪਾਲ ਸਿੰਘ (ਹਾਕੀ), ਅਸ਼ਨ ਕੁਮਾਰ (ਕਬੱਡੀ) ਅਤੇ ਤਪਨ ਕੁਮਾਰ ਪਾਣੀਗ੍ਰਹੀ (ਤੈਰਾਕੀ) ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਰੈਗੂਲਰ ਦ੍ਰੋਣਾਚਾਰੀਆ ਸ਼੍ਰੇਣੀ ਦੇ ਜੇਤੂ ਰਾਧਾਕ੍ਰਿਸ਼ਨਨ ਨਾਇਰ ਪੀ (ਐਥਲੈਟਿਕਸ), ਸੰਧਿਆ ਗੁਰੰਗ (ਬਾਕਸਿੰਗ), ਪ੍ਰੀਤਮ ਸਿਵਾਚ (ਹਾਕੀ), ਜੈ ਪ੍ਰਕਾਸ਼ ਨੌਟਿਆਲ (ਪੈਰਾ ਸ਼ੂਟਿੰਗ) ਅਤੇ ਸੁਬਰਾਮਨੀਅਮ ਰਮਨ (ਟੇਬਲ ਟੈਨਿਸ) ਹਨ। ਸੱਜਣ ਸਿੰਘ (ਕੁਸ਼ਤੀ) ਦੇ ਨਾਲ ਸਾਬਕਾ ਵਿਸ਼ਵ ਅਤੇ ਏਸ਼ੀਆਈ ਚੈਂਪੀਅਨ ਮੁੱਕੇਬਾਜ਼ ਲੇਖਾ ਕੇਸੀ, ਅਭਿਜੀਤ ਕੁੰਟੇ (ਸ਼ਤਰੰਜ), ਦਵਿੰਦਰ ਸਿੰਘ ਗਰਚਾ (ਹਾਕੀ) ਅਤੇ ਵਿਕਾਸ ਕੁਮਾਰ (ਕਬੱਡੀ) ਨੂੰ ਲਾਈਫਟਾਈਮ ਅਚੀਵਮੈਂਟ ਲਈ ਧਿਆਨਚੰਦ ਪੁਰਸਕਾਰ ਲਈ ਚੁਣਿਆ ਗਿਆ ਹੈ।

 

Leave a Reply

Your email address will not be published. Required fields are marked *