ਖਰੜ ਅਦਾਲਤ ਨੇ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸੰਮਨ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਅਦਾਲਤ ਵੱਲੋਂ 25 ਜੁਲਾਈ ਨੂੰ ਮੰਤਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਹ ਮਾਮਲਾ ਜ਼ਮੀਨ ਤੋਂ ਕਬਜ਼ੇ ਛੁਡਾਉਣ ਨਾਲ ਸਬੰਧਿਤ ਹੈ। ਇਹ ਕੇਸ ਸਿਸਵਾਂ ਵਿੱਚ ਪੰਚਾਇਤ ਜ਼ਮੀਨ ਛੁਡਾਉਣ ਨਾਲ ਸਬੰਧਿਤ ਹੈ। ਇਹ ਜ਼ਮੀਨ ਨਾਜਾਇਜ਼ ਕਬਜ਼ਾ ਦੱਸ ਕੇ ਛੁਡਵਾਈ ਗਈ ਸੀ। ਕੈਪਟਨ ਬਿਕਰਮਜੀਤ ਸਿੰਘ ਤੋਂ ਇਹ ਜ਼ਮੀਨ ਛੁਡਵਾਈ ਗਈ ਸੀ। ਹੁਣ ਸਰਕਾਰ ਦੀ ਇਸ ਕਾਰਵਾਈ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ 28 ਅਪ੍ਰੈਲ ਨੂੰ ਇਹ ਜ਼ਮੀਨ ਛੁਡਵਾਈ ਗਈ ਸੀ।
