ਕੰਨੜ ਸੁਪਰਸਟਾਰ ਯਸ਼ ਦੀ ਫਿਲਮ ‘ਕੇਜੀਐਫ 2’ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਸ ਫ਼ਿਲਮ ਦਾ ਖੁਮਾਰ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਤੀਜੇ ਹਫਤੇ ਵੀ ਲੋਕ ਇਸ ਫਿਲਮ ਨੂੰ ਦੇਖਣ ਲਈ ਸਿਨੇਮਾਘਰਾਂ ‘ਚ ਪਹੁੰਚ ਰਹੇ ਹਨ। ਫਿਲਮ ਨੇ ਤੀਜੇ ਹਫਤੇ ਵੀਕੈਂਡ ‘ਚ ਸ਼ਾਨਦਾਰ ਕਾਰੋਬਾਰ ਕੀਤਾ ਹੈ ਅਤੇ ਹੁਣ ਫਿਲਮ ਤੇਜ਼ੀ ਨਾਲ 400 ਕਰੋੜ ਦੇ ਕਲੱਬ ਵੱਲ ਵੱਧ ਰਹੀ ਹੈ। ਜਾਣਕਾਰੀ ਅਨੁਸਾਰ, KGF ਚੈਪਟਰ 2 ਨੇ 18ਵੇਂ ਦਿਨ ਐਤਵਾਰ ਨੂੰ 9.27 ਕਰੋੜ ਰੁਪਏ ਦਾ ਜ਼ਬਰਦਸਤ ਕਾਰੋਬਾਰ ਕੀਤਾ ਹੈ। ਇਸ ਤੋਂ ਪਹਿਲਾਂ ਫਿਲਮ ਨੇ ਸ਼ੁੱਕਰਵਾਰ ਨੂੰ 4.25 ਕਰੋੜ ਰੁਪਏ ਅਤੇ ਤੀਜੇ ਵੀਕੈਂਡ ‘ਤੇ ਸ਼ਨੀਵਾਰ ਨੂੰ 7.25 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਇਸ ਨਾਲ ਫਿਲਮ ਦੀ ਕੁੱਲ ਕਮਾਈ ਹੁਣ 369.58 ਕਰੋੜ ਰੁਪਏ ਹੋ ਗਈ ਹੈ।
KGF ਚੈਪਟਰ 2 ਨੇ ਪਹਿਲੇ ਹਫਤੇ (8 ਦਿਨਾਂ ‘ਚ ) ਵਿੱਚ 268.63 ਕਰੋੜ ਰੁਪਏ ਦਾ ਰਿਕਾਰਡ ਤੋੜ ਕਾਰੋਬਾਰ ਕੀਤਾ। ਇਸ ਤੋਂ ਬਾਅਦ ਦੂਜੇ ਹਫਤੇ ਇਸ ਦੀ ਰਫਤਾਰ ਕੁੱਝ ਹੋਲੀ ਹੋ ਗਈ ਅਤੇ ਫਿਲਮ ਨੇ 80.18 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਹੁਣ ਦੋ ਹਫ਼ਤਿਆਂ ਬਾਅਦ ਵੀ ਫ਼ਿਲਮ ਦੀ ਕਮਾਈ ਦੀ ਰਫ਼ਤਾਰ ਸ਼ਾਨਦਾਰ ਹੈ। ਕਈ ਵੱਡੀਆਂ ਫਿਲਮਾਂ ਦੇ ਰਿਲੀਜ਼ ਹੋਣ ਤੋਂ ਬਾਅਦ ਵੀ ਲੋਕ ਇਸ ਫਿਲਮ ਨੂੰ ਦੇਖਣ ਲਈ ਸਿਨੇਮਾਘਰ ਜਾ ਰਹੇ ਹਨ।