[gtranslate]

ਬਚ ਕੇ ਮੋੜ ਤੋਂ ! ਟ੍ਰੈਫਿਕ CCTV ਫੁਟੇਜ ‘ਚ ਕਿਸੇ ਹੋਰ ਔਰਤ ਨਾਲ ਦਿਖਿਆ ਪਤੀ ਤਾਂ ਪਤਨੀ ਨੇ ਫਿਰ…

kerala wife receives traffic cctv photos

ਕੇਰਲ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਮੁਸੀਬਤ ਵਿੱਚ ਫਸ ਗਿਆ ਹੈ। ਦਰਅਸਲ ਇੱਥੇ ਗੱਲ ਚਲਾਨ ਦੀ ਨਹੀਂ ਸਗੋਂ ਘਰ ‘ਚ ਪਏ ਕਲੇਸ਼ ਦੀ ਹੈ। ਰਿਪੋਰਟਾਂ ਅਨੁਸਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਅਦ ਵਿਅਕਤੀ ਦੇ ਘਰ ‘ਚ ਕਲੇਸ਼ ਪੈ ਗਿਆ ਹੈ ਕਿਉਂਕ ਵਿਅਕਤੀ ਟ੍ਰੈਫਿਕ ਨਿਯਮ ਤੋੜਨ ਸਮੇ ਆਪਣੀ ਇੱਕ ਮਹਿਲਾ ਦੋਸਤ ਨਾਲ ਸੀ ਤੇ ਉਸਦੀ ਪਤਨੀ ਨੇ ਉਨ੍ਹਾਂ ਦੀ ਤਸਵੀਰ ਦੇਖ ਲਈ। ਤਸਵੀਰਾਂ ਦੇਖ ਕੇ ਪਤਨੀ ਨੂੰ ਗੁੱਸਾ ਆਇਆ ਤੇ ਇਸ ਤੋਂ ਬਾਅਦ ਦੋਵਾਂ ਵਿਚਾਲੇ ਲੜਾਈ ਹੋ ਗਈ ਅਤੇ ਮਾਮਲਾ ਥਾਣੇ ਪਹੁੰਚ ਗਿਆ।

ਜਾਣਕਾਰੀ ਮੁਤਾਬਿਕ ਇਹ ਮਾਮਲਾ ਕੇਰਲ ਦੇ ਇਡੁੱਕੀ ਦਾ ਹੈ। 25 ਅਪ੍ਰੈਲ ਨੂੰ ਵਿਅਕਤੀ ਬਿਨਾਂ ਹੈਲਮੇਟ ਤੋਂ ਆਪਣੀ ਮਹਿਲਾ ਦੋਸਤ ਨਾਲ ਸਕੂਟੀ ‘ਤੇ ਕਿਤੇ ਜਾ ਰਿਹਾ ਸੀ। ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਉਸ ਦਾ ਚਲਾਨ ਕੱਟਿਆ ਗਿਆ। ਸਕੂਟੀ ਵਿਅਕਤੀ ਦੀ ਪਤਨੀ ਦੇ ਨਾਂ ‘ਤੇ ਰਜਿਸਟਰਡ ਸੀ, ਚਲਾਨ ਕੱਟਣ ਤੋਂ ਬਾਅਦ ਔਰਤ ਦੇ ਫੋਨ ‘ਤੇ ਪਰਚੀ ਭੇਜੀ ਗਈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ।

ਪਤੀ ਦੀ ਦੂਜੀ ਔਰਤ ਨਾਲ ਫੋਟੋ ਦੇਖ ਪਤਨੀ ਨੂੰ ਗੁੱਸਾ ਆ ਗਿਆ। ਉਸਨੇ ਪਤੀ ਤੋਂ ਉਸਦੀ ਮਹਿਲਾ ਦੋਸਤ ਬਾਰੇ ਪੁੱਛਗਿੱਛ ਕੀਤੀ। ਕੱਪੜਿਆਂ ਦੀ ਦੁਕਾਨ ‘ਤੇ ਕੰਮ ਕਰਨ ਵਾਲੇ 32 ਸਾਲਾ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਦਾ ਔਰਤ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਸ ਨੇ ਉਸ ਨੂੰ ਸਕੂਟਰ ‘ਤੇ ਹੀ ‘ਲਿਫਟ’ ਦਿੱਤੀ ਸੀ। ਹਾਲਾਂਕਿ ਇਸ ਵਾਰ ਪਤਨੀ ਨਹੀਂ ਮੰਨੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ।

ਜਾਣਕਾਰੀ ਮੁਤਬਿਕ ਦੋਵਾਂ ਵਿਚਾਲੇ ਬਹਿਸ ਇੰਨੀ ਵੱਧ ਗਈ ਕਿ ਮਾਮਲਾ ਥਾਣੇ ਤੱਕ ਪਹੁੰਚ ਗਿਆ। ਮਹਿਲਾ ਨੇ 5 ਮਈ ਨੂੰ ਕਰਮਨਾ ਥਾਣੇ ‘ਚ ਆਪਣੇ ਪਤੀ ‘ਤੇ ਉਸ ਦੀ ਅਤੇ ਉਸ ਦੇ ਤਿੰਨ ਸਾਲ ਦੇ ਬੱਚੇ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ। ਪੁਲੀਸ ਅਧਿਕਾਰੀ ਅਨੁਸਾਰ ਮਹਿਲਾ ਦੇ ਬਿਆਨਾਂ ਦੇ ਆਧਾਰ ’ਤੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਨੂੰ ਆਈਪੀਸੀ ਦੀ ਧਾਰਾ 321,341, 294 ਅਤੇ ਧਾਰਾ 75 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਕੇਰਲ ‘ਚ ਸੜਕ ਸੁਰੱਖਿਆ ਪ੍ਰਾਜੈਕਟ ਤਹਿਤ ਸੜਕਾਂ ‘ਤੇ ਕੈਮਰੇ ਲਗਾਉਣ ਨੂੰ ਲੈ ਕੇ ਸਿਆਸੀ ਵਿਵਾਦ ਚੱਲ ਰਿਹਾ ਹੈ। ਕੈਮਰੇ ਲਗਾਉਣ ਦੇ ਠੇਕਿਆਂ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਨੇ ਸੂਬਾ ਸਰਕਾਰ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਹਨ।

Leave a Reply

Your email address will not be published. Required fields are marked *