‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਸੀਬੀਆਈ ਤੋਂ ਸੰਮਨ ਮਿਲਣ ਤੋਂ ਬਾਅਦ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਰਾਹੀਂ ਪੂਰੇ ਮਾਮਲੇ ‘ਚ ਆਪਣਾ ਪੱਖ ਪੇਸ਼ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਭਾਜਪਾ ਰੌਲਾ ਪਾ ਰਹੀ ਹੈ ਅਤੇ ਕਹਿ ਰਹੀ ਹੈ ਕਿ ਦਿੱਲੀ ਵਿੱਚ ਸ਼ਰਾਬ ਦਾ ਘੁਟਾਲਾ ਹੋਇਆ ਹੈ। ਦੇਸ਼ ਦੀਆਂ ਵੱਡੀਆਂ ਜਾਂਚ ਏਜੰਸੀਆਂ ਆਪਣਾ ਸਾਰਾ ਕੰਮ ਛੱਡ ਕੇ ਇਸਦੀ ਜਾਂਚ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ‘ਭ੍ਰਿਸ਼ਟ’ ਹਨ ਤਾਂ ਦੁਨੀਆਂ ਵਿੱਚ ਕੋਈ ਇਮਾਨਦਾਰ ਨਹੀਂ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਜਾਂਚ ਏਜੰਸੀਆਂ ਨੂੰ ਹੁਣ ਤੱਕ ਸਾਰਾ ਪੈਸਾ ਅਤੇ ਸਬੂਤ ਮਿਲ ਚੁੱਕੇ ਹੋਣਗੇ। ਈਡੀ-ਸੀਬੀਆਈ ਨੇ ਆਪਣੀ ਸਾਰੀ ਜਾਂਚ ਪੂਰੀ ਕਰਨ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ‘ਤੇ 14 ਫ਼ੋਨ ਤੋੜ ਕੇ ਸਬੂਤ ਨਸ਼ਟ ਕਰਨ ਦਾ ਦੋਸ਼ ਲਗਾਇਆ ਹੈ। ਈਡੀ ਦੀ ਚਾਰਜਸ਼ੀਟ ਨੂੰ ਸਾਹਮਣੇ ਰੱਖਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਚਾਰਜਸ਼ੀਟ ਵਿੱਚ ਸਾਰੇ 14 ਮੋਬਾਈਲ ਫੋਨਾਂ ਦੇ ਆਈਐਮਈਆਈ ਨੰਬਰ ਲਿਖੇ ਹੋਏ ਹਨ। ਈਡੀ ਦਾ ਕਹਿਣਾ ਹੈ ਕਿ ਇਹ ਸਾਰੇ 14 ਫ਼ੋਨ ਸਿਸੋਦੀਆ ਦੇ ਸਨ ਅਤੇ ਉਨ੍ਹਾਂ ਨੇ ਇਨ੍ਹਾਂ 14 ਫ਼ੋਨਾਂ ਨੂੰ ਨਸ਼ਟ ਕਰ ਦਿੱਤਾ ਸੀ। ਇਹ ਗੱਲ ਈਡੀ ਦੇ ਦਸਤਾਵੇਜ਼ ਵਿੱਚ ਹੈ। ਇਸ ਦਸਤਾਵੇਜ਼ ਤੋਂ ਬਾਅਦ ਈਡੀ ਦੇ ਕੁੱਝ ਸੀਜ਼ਰ ਮੈਮੋ ਵੀ ਨੱਥੀ ਕੀਤੇ ਗਏ ਹਨ। ਇਸ ‘ਚ ਈਡੀ ਖੁਦ ਕਹਿ ਰਿਹਾ ਹੈ ਕਿ ਇਨ੍ਹਾਂ 14 ਫੋਨਾਂ ‘ਚੋਂ 4 ਫੋਨ ਉਨ੍ਹਾਂ ਕੋਲ ਹਨ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਸੀ.ਬੀ.ਆਈ ਦਾ ਇੱਕ ਦਸਤਾਵੇਜ਼ ਹੈ। ਜਿਸ ‘ਚ ਕਿਹਾ ਗਿਆ ਹੈ ਕਿ ਇਨ੍ਹਾਂ 14 ਫ਼ੋਨਾਂ ‘ਚੋਂ ਇੱਕ ਫ਼ੋਨ ਸੀ.ਬੀ.ਆਈ. ਕੋਲ ਹੈ। ਜਾਂਚ ਏਜੰਸੀਆਂ ਕਹਿ ਰਹੀਆਂ ਹਨ ਕਿ ਸਿਸੋਦੀਆ ਨੇ 14 ਮੋਬਾਈਲ ਤੋੜੇ, ਪਰ ਇਨ੍ਹਾਂ ਵਿੱਚੋਂ 5 ਮੋਬਾਈਲ ਈਡੀ-ਸੀਬੀਆਈ ਦੇ ਕਬਜ਼ੇ ਵਿੱਚ ਹਨ।
मोदी जी,
अगर केजरीवाल भ्रष्टाचारी है,
तो इस दुनिया में कोई ईमानदार नहीं है🔥-CM @ArvindKejriwal #CorruptPradhanMantri pic.twitter.com/GCsz3FSnkg
— AAP (@AamAadmiParty) April 15, 2023