ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਰੁੱਪ ਸੀ ਅਤੇ ਗਰੁੱਪ ਡੀ ਸ਼੍ਰੇਣੀ ਦੇ 35,000 ਠੇਕੇ ‘ਤੇ ਰੱਖੇ ਸਰਕਾਰੀ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਹੁਕਮ ਦਿੱਤੇ ਹਨ। ਸੀ.ਐੱਮ. ਮਾਨ ਨੇ ਇਸ ਸਬੰਧੀ ਮੁੱਖ ਸਕੱਤਰ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।
पुरानी पंजाब सरकारों ने हर बार चुनाव पहले कर्मचारियों को झूठ बोला कि उन्हें पक्का करेंगे। लेकिन नहीं किया
हमारी सरकार ने सबसे पहले ये निर्णय लिया। देश भर में सारी सरकारें नौकरियां कच्ची कर रही हैं, हमने हवा की दिशा बदली है। हम कर्मचारियों के साथ खड़े हैं। हम उन्हें पक्का करेंगे https://t.co/wXp1daEUFR
— Arvind Kejriwal (@ArvindKejriwal) March 22, 2022
ਇਸ ‘ਤੇ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ “ਹਰ ਵਾਰ ਪੰਜਾਬ ਦੀਆਂ ਪੁਰਾਣੀਆਂ ਸਰਕਾਰਾਂ ਨੇ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਝੂਠ ਬੋਲਿਆ ਕਿ ਉਹ ਪੱਕਾ ਕਰ ਦੇਣਗੇ। ਪਰ ਨਹੀਂ ਕੀਤਾ। ਸਾਡੀ ਸਰਕਾਰ ਨੇ ਸਭ ਤੋਂ ਪਹਿਲਾਂ ਇਹ ਫੈਸਲਾ ਲਿਆ। ਦੇਸ਼ ਭਰ ਦੀਆਂ ਸਾਰੀਆਂ ਸਰਕਾਰਾਂ ਨੌਕਰੀਆਂ ਨੂੰ ਕੱਚੀਆਂ ਬਣਾ ਰਹੀਆਂ ਹਨ, ਅਸੀਂ ਹਵਾ ਦਾ ਰੁਖ ਬਦਲ ਦਿੱਤਾ ਹੈ। ਅਸੀਂ ਮੁਲਾਜ਼ਮਾਂ ਦੇ ਨਾਲ ਖੜੇ ਹਾਂ। ਅਸੀਂ ਉਹਨਾਂ ਨੂੰ ਪੱਕਾ ਕਰਾਂਗੇ।”