[gtranslate]

‘CM ਚੰਨੀ ਦੁਨੀਆ ਦੇ ਪਹਿਲੇ ਮੁੱਖ ਮੰਤਰੀ ਜੋ ਬਾਥਰੂਮ ‘ਚ ਵੀ ਲੋਕਾਂ ਨੂੰ ਮਿਲਦੇ ਨੇ’ : ਕੇਜਰੀਵਾਲ

kejriwal questions on cm channis

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਪੰਜਾਬ ‘ਚ ਜ਼ੋਰਦਾਰ ਢੰਗ ਨਾਲ ਚੋਣ ਪ੍ਰਚਾਰ ਕਰਨ ‘ਚ ਲੱਗੇ ਹੋਏ ਹਨ। ਬੁੱਧਵਾਰ ਨੂੰ ਜਲੰਧਰ ‘ਚ ਤਿਰੰਗਾ ਯਾਤਰਾ ਕੱਢਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਸੀਐੱਮ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਚੰਨੀ ਪਹਿਲੇ ਅਜਿਹੇ ਮੁੱਖ ਮੰਤਰੀ ਹੋਣਗੇ, ਜੋ ਬਾਥਰੂਮ ਵਿੱਚ ਵੀ ਲੋਕਾਂ ਨੂੰ ਮਿਲਦੇ ਹਨ। ਉਨ੍ਹਾਂ ਕਿਹਾ, ‘ਮੈਂ ਟੀਵੀ ‘ਤੇ ਚੰਨੀ ਸਾਹਬ ਦਾ ਇੰਟਰਵਿਊ ਸੁਣ ਰਿਹਾ ਸੀ, ਉਹ ਇੰਟਰਵਿਊ ਵਿੱਚ ਕਹਿੰਦੇ ਹਨ ਕਿ ਮੈਂ 24 ਘੰਟੇ ਜਨਤਾ ਨੂੰ ਮਿਲਦਾ ਰਹਿੰਦਾ ਹਾਂ। ਸਾਰਾ ਦਿਨ ਲੋਕ ਮੇਰੇ ਘਰ ਬੈਠੇ ਰਹਿੰਦੇ ਹਨ। ਮੈਂ ਡਰਾਇੰਗ ਰੂਮ ਵਿੱਚ ਜਾਂਦਾ ਹਾਂ, ਉੱਥੇ ਲੋਕ ਬੈਠੇ ਹਨ। ਮੈਂ ਵਰਾਂਡੇ ਵਿੱਚ ਜਾਂਦਾ ਹਾਂ, ਉੱਥੇ ਲੋਕ ਬੈਠੇ ਹਨ। ਬਾਥਰੂਮ ਵਿੱਚ ਵੀ ਲੋਕ ਮੈਨੂੰ ਮਿਲਦੇ ਰਹਿੰਦੇ ਹਨ। ਮੈਨੂੰ ਲੱਗਦਾ ਹੈ ਕਿ ਦੁਨੀਆ ਦੇ ਇਤਿਹਾਸ ਵਿੱਚ ਉਹ ਪਹਿਲੇ ਮੁੱਖ ਮੰਤਰੀ ਹੋਣਗੇ ਜੋ ਬਾਥਰੂਮ ਵਿੱਚ ਵੀ ਲੋਕਾਂ ਨੂੰ ਮਿਲਦੇ ਹਨ।

ਕੇਜਰੀਵਾਲ ਨੇ ਕਿਹਾ ਕਿ ਇੰਨਾ ਹੀ ਨਹੀਂ, ਟੀਵੀ ਵਾਲੇ ਨੇ ਉਨ੍ਹਾਂ ਨੂੰ ਪੁੱਛਿਆ ਕਿ ਪ੍ਰਵਾਸੀ ਭਾਰਤੀਆਂ ਦੀ ਕੀ ਹਾਲਤ ਹੈ ਤਾਂ ਉਨ੍ਹਾਂ ਕਿਹਾ ਕਿ ਸਥਿਤੀ ਬਹੁਤ ਵਧੀਆ ਹੈ। ਮੈਂ ਖੁਦ ਐਨ.ਆਰ.ਆਈ ਹਾਂ, ਮੈਂ ਪਹਿਲਾਂ ਪਿੰਡ ਰਹਿੰਦਾ ਸੀ ਤੇ ਹੁਣ ਸ਼ਹਿਰ ਆ ਗਿਆ ਹਾਂ। ਇਸੇ ਕਰਕੇ ਪਿੰਡ ਦੇ ਲੋਕ ਮੈਨੂੰ ਐਨ.ਆਰ.ਆਈ. ਕਹਿੰਦੇ ਹਨ। ਵੀਰਵਾਰ ਨੂੰ ਪੰਜਾਬ ਦੇ ਮੁਕਤਸਰ ‘ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਪੰਜਾਬ ਸਰਕਾਰ ਨੂੰ ਨੌਟਾਂਕੀਬਾਜ਼ ਕਿਹਾ ਹੈ। ਉਨ੍ਹਾਂ ਕਿਹਾ, ‘ਜਦੋਂ ਕਾਂਗਰਸ ਨੂੰ ਲੱਗ ਰਿਹਾ ਸੀ ਕਿ ਕੈਪਟਨ ਸਾਹਿਬ ਹਾਰ ਜਾਣਗੇ ਤਾਂ ਤਿੰਨ ਮਹੀਨੇ ਪਹਿਲਾਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਹੁਣ ਚੰਨੀ ਸਾਹਿਬ ਨਿੱਤ ਨਵੇਂ ਐਲਾਨ ਕਰਦੇ ਹਨ। ਇੱਕ ਗੱਲ ਤਾਂ ਪੱਕੀ ਹੈ ਕਿ ਭਾਰਤ ਦੇ ਇਤਿਹਾਸ ਵਿੱਚ ਅਸੀਂ ਅੱਜ ਤੱਕ ਇਸ ਤੋਂ ਵੱਡਾ ਨੌਟਾਂਕੀਬਾਜ਼ ਅਤੇ ਡਰਾਮੇਬਾਜ਼ ਸਰਕਾਰ ਨਹੀਂ ਦੇਖੀ।

ਕੇਜਰੀਵਾਲ ਨੇ ਕਿਹਾ, ‘ਪਹਿਲਾਂ ਕੈਪਟਨ ਸਾਹਿਬ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ। ਨਾ ਨੌਕਰੀ ਦਿੱਤੀ, ਨਾ ਕਰਜ਼ਾ ਮੁਆਫ਼ ਕੀਤਾ ਅਤੇ ਨਾ ਹੀ ਸਮਾਰਟ ਫ਼ੋਨ ਦਿੱਤਾ ਗਿਆ। ਹੁਣ ਚੰਨੀ ਸਾਹਿਬ ਨਿੱਤ ਨਵੇਂ ਐਲਾਨ ਕਰ ਰਹੇ ਹਨ। ਪੰਜਾਬ ਦਾ ਭਵਿੱਖ ਕੀ ਹੋਵੇਗਾ? ਮੈਂ ਤੁਹਾਡੇ ਬੱਚਿਆਂ ਲਈ ਸਕੂਲ ਬਣਾਉਣਾ ਚਾਹੁੰਦਾ ਹਾਂ। ਮੈਂ ਜਾਣਦਾ ਹਾਂ ਕਿ ਬਿਜਲੀ ਮੁਫਤ ਕਿਵੇਂ ਕਰਨੀ ਹੈ ਅਤੇ ਹਸਪਤਾਲ ਕਿਵੇਂ ਬਣਾਇਆ ਜਾਣਾ ਹੈ। ਸੂਬੇ ਦੀ ਮੌਜੂਦਾ ਸਰਕਾਰ ਪੰਜਾਬ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ। ਕਾਂਗਰਸ ਅੱਜ ਸਰਕਸ ਬਣ ਗਈ ਹੈ, ਇਹ ਕਿਸੇ ਦੇ ਵੱਸ ਦੀ ਗੱਲ ਨਹੀਂ।

Leave a Reply

Your email address will not be published. Required fields are marked *