[gtranslate]

‘ਦਿੱਲੀ ‘ਚ 35 ਲੱਖ ਲੋਕਾਂ ਦੇ ਬਿੱਲ ਜ਼ੀਰੋ ਆਏ, ਤੁਸੀਂ 1000 ਹੀ ਦਿਖਾ ਦਿਓ’, CM ਚੰਨੀ ਨੂੰ ਕੇਜਰੀਵਾਲ ਦਾ ਚੈਲੰਜ

kejriwal challenges cm channi

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੀ ਅੱਜ ਪੰਜਾਬ ਦੌਰੇ ‘ਤੇ ਹਨ। ਇਸ ਦੌਰਾਨ ਕੇਜਰੀਵਾਲ ਨੇ ਬਿਜਲੀ ਦੇ ਮੁੱਦੇ ਨੂੰ ਲੈ ਕੇ CM ਚੰਨੀ ‘ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ, “ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਚੰਨੀ ਸਾਹਿਬ ਨੇ ਕਿਹਾ ਸੀ ਕਿ ਬਿਜਲੀ ਮੁਫਤ ਦਿੱਤੀ ਜਾਵੇਗੀ ਤਾਂ ਕੀ ਕਿਸੇ ਦੀ ਬਿਜਲੀ ਮੁਫਤ ਹੋ ਗਈ ਹੈ? ਕੀ ਚੰਨੀ ਸਾਹਿਬ ਨੇ ਝੂਠ ਬੋਲਿਆ ਸੀ ? ਇਸ ਦੌਰਾਨ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ਨੂੰ ਇੱਕ ਚੈਲੰਜ ਦਿੱਤਾ ਹੈ।

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਵਿੱਚ 35 ਲੱਖ ਲੋਕਾਂ ਦੇ ਬਿਜਲੀ ਦੇ ਬਿੱਲ ਪਿਛਲੇ ਮਹੀਨੇ ਜ਼ੀਰੋ ਆਏ ਹਨ, ਮੈ ਸਬੂਤ ਦੇ ਤੌਰ ‘ਤੇ ਇੱਕ ਲੱਖ ਲੋਕਾਂ ਦੇ ਬਿੱਲ ਆਪਣੇ ਨਾਲ ਲੈ ਕੇ ਆਇਆ ਹਾਂ। ਕੇਜਰੀਵਾਲ ਨੇ ਕਿਹਾ ਕਿ ਇਹ ਸਾਰੇ ਬਿੱਲ ਚੰਨੀ ਸਾਬ ਨੂੰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ 50 ਲੱਖ ਲੋਕਾਂ ‘ਚੋਂ 35 ਲੱਖ ਦੇ ਬਿੱਲ ਜ਼ੀਰੋ ਹਨ, ਤੁਸੀ ਪੰਜਾਬ ਦੇ 1000 ਲੋਕਾਂ ਦੇ ਬਿੱਲ ਹੀ ਦਿਖਾ ਦਿਓ। ਕੇਜਰੀਵਾਲ ਨੇ ਤੰਜ ਕਸਦਿਆਂ ਕਿਹਾ ਕਿ ਉਹ ਬਿੱਲ ਨਾ ਦਿਖਾ ਦੇਣਾ ਜਿਨ੍ਹਾਂ ਦੀਆਂ 200 ਯੂਨਿਟਾਂ ਮੁਆਫ ਹਨ। ਕਿਉਂਕ ਉਹ ਤਾ ਪਹਿਲਾ ਤੋਂ ਹੀ ਚੱਲ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਨਹੀਂ ਤਾਂ ਸਾਰਾ ਪੰਜਾਬ ਮੰਨੇਗਾ ਕਿ ਤੁਸੀ ਝੂਠ ਬੋਲ ਰਹੇ ਹੋ।

ਕੇਜਰੀਵਾਲ ਨੇ ਕਿਹਾ ਕਿ ਜੇ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਚਾਹੀਦੀ ਹੈ ਤਾਂ ਕਾਂਗਰਸ ਨੂੰ ਵੋਟ ਪਾ ਦਿਓ ਜੇ ਜ਼ੀਰੋ ਬਿੱਲ ਚਾਹੀਦਾ ਹੈ ਤਾਂ ਝਾੜੂ ‘ਤੇ ਮੋਹਰ ਲਗਾ ਦਿਓ। ਕੇਜਰੀਵਾਲ ਨੂੰ ਕਿਹਾ ਕਿ 24 ਘੰਟੇ ਬਿਜਲੀ ਲਈ ਆਮ ਆਦਮੀ ਨੋ ਵੋਟ ਪਾਉਣਾ। ਦੱਸ ਦੇਈਏ ਕਿ ਅਗਲੇ ਸਾਲ ਹੋਣ ਵਾਲੀਆਂ ਪੰਜਾਬ ‘ਚ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਹਰ ਪਾਰਟੀ ਨੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਓਦਾਂ-ਓਦਾਂ ਹੀ ਪੰਜਾਬ ‘ਚ ਸਿਆਸੀ ਹਲਚਲ ਵੀ ਤੇਜ਼ ਹੋ ਰਹੀ ਹੈ।

Leave a Reply

Your email address will not be published. Required fields are marked *