ਮੋਗਾ ਵਿੱਚ ਪੰਜਾਬ ਦੀਆਂ ਮਹਿਲਾਵਾਂ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦਾ ਵੱਡਾ ਵਾਅਦਾ ਕੀਤਾ ਹੈ। ਹਰ ਮਹਿਲਾ ਨੂੰ ਹਰ ਮਹੀਨੇ 1 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰ 18 ਸਾਲ ਦੀ ਮਹਿਲਾ ਨੂੰ ਪੈਨਸ਼ਨ ਤੋਂ ਇਲਾਵਾ ਮਿਲਣਗੇ 1 ਹਜ਼ਾਰ ਦਿੱਤੇ ਜਾਣਗੇ। ਉੱਥੇ ਹੀ ਮੋਗੇ ਪਹੁੰਚੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਪੰਜਾਬ ਦੇ CM ਚੰਨੀ ‘ਤੇ ਇਸ਼ਾਰਿਆਂ ਰਾਹੀਂ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ਨਕਲੀ ਕੇਜਰੀਵਾਲ ਦੱਸਿਆ ਹੈ।
ਕੇਜਰੀਵਾਲ ਨੇ ਕਿਹਾ ਕਿ ਮੈਂ ਪਿਛਲੇ ਕੁੱਝ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਅੱਜਕੱਲ੍ਹ ਪੰਜਾਬ ਵਿੱਚ ਇੱਕ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ, ਮੈਂ ਪੰਜਾਬ ਆਕੇ ਜੋ ਵੀ ਵਾਅਦਾ ਕਰਕੇ ਜਾਂਦਾ ਹਾਂ, ਉਹ ਦੋ ਦਿਨਾਂ ਬਾਅਦ ਓਹੀ ਬੋਲ ਦਿੰਦਾ ਹੈ। ਪਰ ਕਰਦਾ ਇਸ ਲਈ ਨਹੀਂ ਕਿਉਂਕਿ ਫਰਜ਼ੀ ਹੈ। ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਸਿਰਫ਼ ਇੱਕ ਬੰਦਾ, ਕੇਜਰੀਵਾਲ ਹੈ, ਜੋ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ ਕਰ ਸਕਦਾ ਹੈ। ਇਸ ਲਈ ਉਸ ਨਕਲੀ ਕੇਜਰੀਵਾਲ ਤੋਂ ਸਾਵਧਾਨ ਰਹੋ। ਸਿਹਤ ਸੇਵਾ ‘ਤੇ ਬੋਲਦਿਆ ਕੇਜਰੀਵਾਲ ਨੇ ਕਿਹਾ ਕਿ ਮੁਹੱਲਾ ਕਲੀਨਿਕ ਬਣਾਉਣ ‘ਤੇ 20 ਲੱਖ ਰੁਪਏ ਅਤੇ ਸਿਰਫ 10 ਦਿਨ ਲੱਗਦੇ ਹਨ, ਫਿਰ ਨਕਲੀ ਕੇਜਰੀਵਾਲ ਨੇ ਕਿਉਂ ਨਹੀਂ ਬਣਾਇਆ, ਇਹ ਕੰਮ ਸਿਰਫ ਅਸਲੀ ਕੇਜਰੀਵਾਲ ਹੀ ਕਰ ਸਕਦਾ ਹੈ।