ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਤਿਆਰ ਹੋ ਗਿਆ ਹੈ। ਹਰ ਪਾਰਟੀ ਸਣੇ ਆਮ ਆਦਮੀ ਪਾਰਟੀ ਵੀ ਲਗਾਤਾਰ ਰੈਲੀਆਂ ਕਰਕੇ ਲੋਕਾਂ ਤੱਕ ਪਹੁੰਚ ਕਰਨ ਵਿੱਚ ਲੱਗੀ ਹੋਈ ਹੈ। ਇਸੇ ਕੜੀ ਵਿੱਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਵਿੱਚ ਤਿਰੰਗਾ ਯਾਤਰਾ ਕੱਢ ਕੇ ਦੁਆਬੇ ਦੇ ਲੋਕਾਂ ਨੂੰ ਦੋ ਵੱਡੀਆਂ ਗਾਰੰਟੀਆਂ ਦਿੱਤੀਆਂ ਹਨ।
ਜਿਨ੍ਹਾਂ ‘ਚ ਪਹਿਲੀ ਗਰੰਟੀ ਜਲੰਧਰ ‘ਚ ਇੰਟਰਨੈਸ਼ਨਲ ਏਅਰਪੋਰਟ ਬਣਾਉਣਾ ਹੈ, ਜਦਕਿ ਦੂਜੀ ਗਰੰਟੀ ਸਪੋਰਟਸ ਯੂਨੀਵਰਸਿਟੀ ਬਣਾਉਣੀ ਹੈ। ਸਪੋਰਟਸ ਇੰਡਸਟਰੀ ਨੂੰ ਲੈ ਕੇ ਇੱਕ ਵੱਡਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ‘ਚ ਜਿੱਥੇ ਵੀ ਕ੍ਰਿਕੇਟ ਅਤੇ ਹਾਕੀ ਖੇਡੀ ਜਾਂਦੀ ਹੈ ਉੱਥੇ ਖੇਡ ਦਾ ਸਮਾਨ ਜਲੰਧਰ ਤੋਂ ਜਾਂਦਾ ਹੈ, ਇਸ ਲਈ ਅਸੀਂ ਸਰਕਾਰ ਬਣਨ ‘ਤੇ ਜਲੰਧਰ ‘ਚ ਭਾਰਤ ਦੀ ਸਭ ਤੋਂ ਵੱਡੀ ਸਪੋਰਟਸ ਯੂਨੀਵਰਸਿਟੀ ਵੀ ਬਣਾਂਵਾਂਗੇ।