ਅੱਜ ਅਸੀਂ ਤੁਹਾਨੂੰ ਅਜਿਹੀ ਖਬਰ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਤੁਸੀ ਹੈਰਾਨ ਰਹਿ ਜਾਵੋਂਗੇ ਤੁਹਾਨੂੰ ਜ਼ਿੰਦਗੀ ਵਿੱਚ ਹੱਸਦੇ-ਮੁਸਕਰਾਉਂਦੇ ਰਹਿਣਾ ਚਾਹੀਦਾ ਹੈ, ਭਾਵੇਂ ਤੁਸੀਂ ਦਫ਼ਤਰ ਵਿੱਚ ਹੋਵੋ ਜਾਂ ਘਰ ‘ਚ। ਹਾਲਾਂਕਿ ਅਜੇ ਤੱਕ ਇਸ ਨੂੰ ਕਾਨੂੰਨ ਨਹੀਂ ਬਣਾਇਆ ਗਿਆ ਸੀ। ਪਰ ਹਾਲ ਹੀ ਵਿੱਚ ਇੱਕ ਹੁਕਮ ਪਾਸ ਕੀਤਾ ਗਿਆ ਹੈ, ਜਿਸ ਅਨੁਸਾਰ ਸਰਕਾਰੀ ਮੁਲਾਜ਼ਮਾਂ ਨੂੰ ਦਫ਼ਤਰ ਵਿੱਚ ਹੱਸਣ ਦੇ ਹੁਕਮ ਦਿੱਤੇ ਗਏ ਹਨ। ਇਹ ਵੀ ਕਿਹਾ ਗਿਆ ਹੈ ਕਿ ਨਾ ਹੱਸਣ ‘ਤੇ ਜੁਰਮਾਨਾ ਵੀ ਲਗਾਇਆ ਜਾਵੇਗਾ।
ਦਰਅਸਲ, ਇਹ ਆਦੇਸ਼ ਫਿਲੀਪੀਨਜ਼ ਦੇ ਇੱਕ ਮੇਅਰ ਨੇ ਸਥਾਨਕ ਪੱਧਰ ‘ਤੇ ਪਾਸ ਕੀਤਾ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਦਫ਼ਤਰ ਵਿੱਚ ਮੁਸਕਰਾ ਕੇ ਕੰਮ ਕਰਨਾ ਹੋਵੇਗਾ। ਅਜਿਹਾ ਨਾ ਕਰਨ ਵਾਲਿਆਂ ਨੂੰ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਮੁਲਾਜ਼ਮਾਂ ਨੂੰ ਸਪੱਸ਼ਟ ਕਿਹਾ ਹੈ ਕਿ ਇਸ ਹੁਕਮ ਨੂੰ ਨਾ ਮੰਨਣ ਵਾਲਿਆਂ ਦੀ 6 ਮਹੀਨਿਆਂ ਦੀ ਤਨਖਾਹ ਕੱਟੀ ਜਾ ਸਕਦੀ ਹੈ। ਕਰਮਚਾਰੀਆਂ ਨੂੰ ਨੌਕਰੀ ਤੋਂ ਮੁਅੱਤਲ ਵੀ ਕੀਤਾ ਜਾ ਸਕਦਾ ਹੈ। ਇੱਕ ਰਿਪੋਰਟ ਮੁਤਾਬਕ ਮੇਅਰ ਦੀ ਇਸ ਨੀਤੀ ਦਾ ਨਾਂ ਸਮਾਈਲ ਪਾਲਿਸੀ ਹੈ, ਜਿਸ ਤਹਿਤ ਸਰਕਾਰੀ ਕਰਮਚਾਰੀਆਂ ਨੂੰ ਮੁਸਕਰਾਉਂਦੇ ਰਹਿਣ ਦੇ ਹੁਕਮ ਦਿੱਤੇ ਗਏ ਹਨ। ਮੇਅਰ ਸਥਾਨਕ ਸਰਕਾਰਾਂ ਦੇ ਪੱਧਰ ‘ਤੇ ਸੇਵਾਵਾਂ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ। ਮੇਅਰ ਚਾਹੁੰਦੇ ਹਨ ਕਿ ਜਦੋਂ ਲੋਕ ਆਪਣੇ ਕੰਮਾਂ ਲਈ ਉਨ੍ਹਾਂ ਦੇ ਦਫਤਰ ਆਉਣ ਤਾਂ ਉਨ੍ਹਾਂ ਨੂੰ ਖੁਸ਼ੀ ਦਾ ਮਾਹੌਲ ਮਿਲ ਸਕੇ।
ਮੇਅਰ ਅਰਿਸਟੋਟਲ ਐਗੁਰੀ ਸਰਕਾਰੀ ਮੁਲਾਜ਼ਮਾਂ ਪ੍ਰਤੀ ਰਵੱਈਆ ਬਦਲਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਸਥਾਨਕ ਪੱਧਰ ’ਤੇ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਐਗੁਰੀ ਨੇ ਇਸ ਮਹੀਨੇ ਲੁਜੋਨ ਟਾਪੂ ਦੇ ਕਿਊਜ਼ੋਨ ਸੂਬੇ ਦੇ ਮੁਲਾਨੇ ਕਸਬੇ ਵਿੱਚ ਅਹੁਦਾ ਸੰਭਾਲਿਆ ਹੈ। ਜਿਸ ਤੋਂ ਕੁਝ ਦਿਨਾਂ ਬਾਅਦ ਹੀ ਉਹ ਸਮਾਈਲ ਪਾਲਿਸੀ ਲੈ ਕੇ ਆਏ ਹਨ।
ਬੇਸ਼ੱਕ ਇਨਸਾਨ ਦੀ ਜ਼ਿੰਦਗੀ ਵਿੱਚ ਕਈ ਵਾਰ ਦੁੱਖਾਂ ਦੀਆਂ ਹਨੇਰੀਆਂ ਝੁੱਲ ਜਾਂਦੀਆਂ ਹਨ ਪਰ ਫਿਰ ਵੀ ਕਈ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਹੱਲ ਦੁਖੀ ਹੋ ਕੇ ਜਾਂ ਰੋਣ-ਕੁਰਲਾਉਣ ਨਾਲ ਵੀ ਨਹੀਂ ਨਿਕਲਦਾ। ਸੋ ਅਜਿਹੀਆਂ ਸਥਿਤੀਆਂ ਵਿੱਚ ਇਹ ਤਾਂ ਨਹੀਂ ਕਿ ਖਿੜ-ਖਿੜ ਹੱਸਣਾ ਚਾਹੀਦਾ ਹੈ ਪਰ ਜਿੱਥੋਂ ਤੱਕ ਹੋ ਸਕੇ ਮਨ ’ਤੇ ਕਾਬੂ ਪਾ ਕੇ ਰੱਖਣਾ ਜ਼ਰੂਰੀ ਹੈ ਅਤੇ ਦੁੱਖ ਨੂੰ ਭੁੱਲ ਕੇ ਖ਼ੁਸ਼ੀ ਦੀ ਤਲਾਸ਼ ਕਰਨੀ ਚਾਹੀਦੀ ਹੈ। ਹਮੇਸ਼ਾ ਆਸ਼ਾਵਾਦੀ ਹੋ ਕੇ ਚੱਲਣਾ ਚਾਹੀਦਾ ਹੈ। ਸੋ, ਹੱਸਣ ਦੀ ਆਦਤ ਪਾਓ ਕਿਉਂਕਿ ਜ਼ਿੰਦਗੀ ਬਹੁਤ ਥੋੜ੍ਹੀ ਹੈ। ਜੋ ਅੱਜ ਬੀਤ ਗਿਆ, ਉਹ ਕੱਲ੍ਹ ਨਹੀਂ ਆਉਣਾ। ਜੋ ਕੱਲ੍ਹ ਸੀ, ਉਹ ਅੱਜ ਨਹੀਂ ਰਿਹਾ।