ਕੋਰੋਨਾ ਨੂੰ ਲੈ ਕੇ ਦੇਸ਼ ਭਰ ‘ਚ ਇੱਕ ਵਾਰ ਫਿਰ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ। ਕੁੱਝ ਸਮਾਂ ਪਹਿਲਾਂ ਅਦਾਕਾਰ ਕਮਲ ਹਾਸਨ ਦੇ ਕੋਰੋਨਾ ਪੌਜੇਟਿਵ ਹੋਣ ਦੀ ਖਬਰ ਸਾਹਮਣੇ ਆਈ ਸੀ। ਹੁਣ ਤਾਜ਼ਾ ਰਿਪੋਰਟਾਂ ਮੁਤਾਬਿਕ ਕਰੀਨਾ ਕਪੂਰ ਖਾਨ ਅਤੇ ਅੰਮ੍ਰਿਤਾ ਅਰੋੜਾ ਵੀ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ। ਕਰੀਨਾ ਕਪੂਰ ਨੇ 2 ਦਿਨ ਪਹਿਲਾਂ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਐਤਵਾਰ ਰਾਤ ਨੂੰ ਆਈ ਸੀ। ਦੋ ਦਿਨ ਪਹਿਲਾਂ ਕਰੀਨਾ ਕਪੂਰ ਆਪਣੀ ਭੈਣ ਕਰਿਸ਼ਮਾ ਕਪੂਰ ਨਾਲ ਕਰਨ ਜੌਹਰ ਦੀ ਪਾਰਟੀ ‘ਚ ਗਈ ਸੀ।
ਇਹ ਪਾਰਟੀ ਫਿਲਮ ‘ਕਭੀ ਖੁਸ਼ੀ ਕਭੀ ਗਮ’ ਦੇ 20 ਸਾਲ ਪੂਰੇ ਹੋਣ ‘ਤੇ ਰੱਖੀ ਗਈ ਸੀ। ਇਸ ਤੋਂ ਇਲਾਵਾ ਦੋਵਾਂ ਨੇ ਰੀਆ ਕਪੂਰ ਦੀ ਪਾਰਟੀ ‘ਚ ਵੀ ਸ਼ਿਰਕਤ ਕੀਤੀ ਸੀ। ਰੀਆ ਨੇ ਇੰਸਟਾਗ੍ਰਾਮ ‘ਤੇ ਇਸ ਨਾਲ ਜੁੜੀ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕੋਰੋਨਾ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। BMC ਨੇ ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਦੇ ਸੰਪਰਕ ਵਿੱਚ ਆਏ ਲੋਕਾਂ ਦਾ RTPCT ਟੈਸਟ ਕਰਵਾਇਆ ਹੈ। ਇਸ ਦੀ ਰਿਪੋਰਟ ਕੱਲ੍ਹ ਸਵੇਰ ਤੱਕ ਆ ਜਾਵੇਗੀ। ਕਰੀਨਾ ਨੇ ਵੀ ਕੋਵਿਡ ਪੌਜੇਟਿਵ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ।