ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਤੋਂ ਬਾਅਦ ਹੁਣ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ‘ਚ ਹੁਮਾ ਕੁਰੈਸ਼ੀ ਸਮੇਤ ਕਈ ਸਿਤਾਰੇ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਦੇ ਰਡਾਰ ‘ਚ ਆ ਗਏ ਹਨ। ਈਡੀ ਨੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ, ਸ਼ਰਧਾ ਕਪੂਰ, ਟੀਵੀ ਅਦਾਕਾਰਾ ਹਿਨਾ ਖਾਨ ਅਤੇ ਮਸ਼ਹੂਰ ਟੀਵੀ ਕਾਮੇਡੀਅਨ ਕਪਿਲ ਸ਼ਰਮਾ ਨੂੰ ਸੰਮਨ ਜਾਰੀ ਕੀਤਾ ਹੈ।
ਹਾਲ ਹੀ ਵਿੱਚ, ਈਡੀ ਨੇ ਰਣਬੀਰ ਨੂੰ 4 ਅਕਤੂਬਰ ਬੁੱਧਵਾਰ ਨੂੰ ਸੰਮਨ ਭੇਜ ਕੇ 6 ਅਕਤੂਬਰ ਨੂੰ ਰਾਏਪੁਰ, ਛੱਤੀਸਗੜ੍ਹ ਵਿੱਚ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਹਾਲਾਂਕਿ ਤਾਜ਼ਾ ਖਬਰਾਂ ਮੁਤਾਬਿਕ ਰਣਬੀਰ ਨੇ ਈਡੀ ਨੂੰ ਮੇਲ ਕਰਕੇ 2 ਹਫਤਿਆਂ ਦਾ ਸਮਾਂ ਮੰਗਿਆ ਹੈ। ਇਸ ਦੇ ਪਿੱਛੇ ਅਦਾਕਾਰ ਨੇ ਨਿੱਜੀ ਪਰਿਵਾਰਕ ਕਾਰਨਾਂ ਅਤੇ ਪਹਿਲਾਂ ਦੀਆਂ ਵਚਨਬੱਧਤਾਵਾਂ ਦਾ ਹਵਾਲਾ ਦਿੱਤਾ ਹੈ। ਖਬਰਾਂ ਦੀ ਮੰਨੀਏ ਤਾਂ ਇਸ ਮਾਮਲੇ ‘ਚ ਸਿਰਫ ਰਣਬੀਰ ਕਪੂਰ, ਸ਼ਰਧਾ ਕਪੂਰ, ਹੁਮਾ ਕੁਰੈਸ਼ੀ, ਹਿਨਾ ਖਾਨ ਅਤੇ ਕਪਿਲ ਸ਼ਰਮਾ ਹੀ ਨਹੀਂ ਬਲਕਿ ਟੀਵੀ ਅਤੇ ਬਾਲੀਵੁੱਡ ਜਗਤ ਦੀਆਂ ਹੋਰ ਮਸ਼ਹੂਰ ਹਸਤੀਆਂ ਦੇ ਨਾਂ ਵੀ ਸ਼ਾਮਿਲ ਹਨ।
ਖਬਰਾਂ ਮੁਤਾਬਿਕ ਇਸ ਲਿਸਟ ‘ਚ ਸੰਨੀ ਲਿਓਨ, ਪਾਕਿਸਤਾਨੀ ਸਿੰਗਰ ਆਤਿਫ ਅਸਲਮ, ਰਾਹਤ ਫਤਿਹ ਅਲੀ ਖਾਨ, ਬਾਲੀਵੁੱਡ ਸਿੰਗਰ ਨੇਹਾ ਕੱਕੜ, ਮਿਊਜ਼ਿਕ ਕੰਪੋਜ਼ਰ ਵਿਸ਼ਾਲ ਡਡਲਾਨੀ ਦੇ ਨਾਂ ਵੀ ਸ਼ਾਮਿਲ ਹਨ। ਹਾਲਾਂਕਿ ਫਿਲਹਾਲ ਇਨ੍ਹਾਂ ਸੈਲੇਬਸ ਦੇ ਨਾਂ ਦਾ ਅਧਿਕਾਰਕ ਤੌਰ ‘ਤੇ ਖੁਲਾਸਾ ਨਹੀਂ ਕੀਤਾ ਗਿਆ ਹੈ।