ਕਾਮੇਡੀਅਨ ਕਪਿਲ ਸ਼ਰਮਾ ਅਤੇ ਭਗਵੰਤ ਮਾਨ ਦੀ ਦੋਸਤੀ ਦੀ ਚਰਚਾ ਦੂਰ-ਦੂਰ ਤੱਕ ਹੁੰਦੀ ਰਹੀ ਹੈ। ਉੱਥੇ ਹੀ ਹੁਣ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਲਈ ਤਿਆਰ ਹਨ। ਜਿਸ ਕਾਰਨ ਕਪਿਲ ਸ਼ਰਮਾ ਬਹੁਤ ਖੁਸ਼ ਹਨ ਕਿ ਉਨ੍ਹਾਂ ਦਾ ਭਰਾ ਭਗਵੰਤ ਮਾਨ ਪੰਜਾਬ ਦੀ ਵਾਗਡੋਰ ਸੰਭਾਲੇਗਾ। ਕਪਿਲ ਨੇ ਪੋਸਟ ਰਾਹੀਂ ਭਗਵੰਤ ਮਾਨ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਲਿਖਿਆ, “ਇਤਿਹਾਸ ਉਨ੍ਹਾਂ ਲੋਕਾਂ ਨੂੰ ਯਾਦ ਕਰਦਾ ਹੈ, ਜੋ ਇਤਿਹਾਸ ਰਚਦੇ ਹਨ। ਭਗਵੰਤ ਮਾਨ ਭਾਜੀ ਨੂੰ ਵਧਾਈਆਂ। ਉਨ੍ਹਾਂ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਤੁਸੀਂ ਸਿਰਫ਼ ਚੋਣਾਂ ਹੀ ਨਹੀਂ ਜਿੱਤੀਆਂ, ਸਗੋਂ ਪੰਜਾਬ ਦਾ ਦਿਲ ਵੀ ਜਿੱਤਿਆ ਹੈ। ਪ੍ਰਮਾਤਮਾ ਅੱਗੇ ਅਰਦਾਸ ਕਰਾਂਗਾ ਕਿ ਤੁਹਾਡੀ ਅਗਵਾਈ ਵਿੱਚ ਪੰਜਾਬ ਤਰੱਕੀ ਕਰੇ ਅਤੇ ਨਵੀਆਂ ਬੁਲੰਦੀਆਂ ਨੂੰ ਛੂਹੇ। ਮੈਂ ਤੁਹਾਨੂੰ ਜੱਫੀ ਪਾ ਕੇ ਵਧਾਈ ਦੇਣਾ ਚਾਹੁੰਦਾ ਹਾਂ, ਪਾਜੀ। ਤੁਹਾਨੂੰ ਬਹੁਤ ਸਾਰਾ ਪਿਆਰ ਅਤੇ ਸਤਿਕਾਰ।”
View this post on Instagram
ਕਪਿਲ ਸ਼ਰਮਾ ਨੇ ਇਸ ਪੋਸਟ ਦੇ ਨਾਲ ਆਪਣੇ ਵਿਆਹ ਦੌਰਾਨ ਦੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪਤਨੀ ਗਿੰਨੀ ਅਤੇ ਆਪਣੇ ਭਰਾ ਭਗਵੰਤ ਮਾਨ ਨਾਲ ਨਜ਼ਰ ਆ ਰਹੇ ਹਨ।